ਖੰਨਾ ਪੁਲਿਸ ਵੱਲੋਂ ਹੈਰੋਇਨ ਸਣੇ ਵਿਦੇਸ਼ੀ ਮਹਿਲਾ ਕਾਬੂ

ਫ਼ਤਿਹਗੜ• ਸਾਹਿਬ, 25 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਥਾਣਾ ਸਦਰ ਖੰਨਾ ਦੀ ਪੁਲਿਸ ਨੇ ਇਕ ਵਿਦੇਸ਼ੀ ਮਹਿਲਾ ਨੂੰ 700 ਗ੍ਰਾਹ ਹੈਰੋਇਨ ਸਣੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਜਦਕਿ ਇਕ ਹੋਰ ਮਾਮਲੇ ਵਿਚ ਇਕ ਵਿਅਕਤੀ ਕੋਲੋਂ 2 ਕਿਲੋ ਅਫ਼ੀਮ ਬਰਾਮਦ ਕੀਤੀ ਗਈ ਹੈ। ਐਸ.ਐਸ.ਪੀ. ਧਰੁਵ ਦਹੀਆ ਨੇ ਦੱਸਿਆ ਕਿ ਵਿਦੇਸ਼ੀ ਮਹਿਲਾ ਦੁਆਰਾ ਹੈਰੋਇਨ ਦੀ ਖੇਪ ਫ਼ਿਲਟਰ ਵਿਚ ਲੁਕਾ ਕੇ ਰੱਖੀ ਗਈ ਸੀ। ਵਿਦੇਸ਼ੀ ਮਹਿਲਾ ਟੂਰਿਸਟ ਵੀਜ਼ਾ 'ਤੇ ਭਾਰਤ ਆਈ ਸੀ ਅਤੇ ਉਸ ਦੀ ਭੈਣ ਪਹਿਲਾਂ ਹੀ ਨਸ਼ਾ ਤਸਕਰੀ ਦੇ ਦੋਸ਼ ਹੇਠ ਕਪੂਰਥਲਾ ਦੀ ਜੇਲ• ਵਿਚ ਬੰਦ ਹੈ। ਦੂਜੇ ਮਾਮਲੇ ਤਹਿਤ ਖੰਨਾ ਦੇ ਰੇਲਵੇ ਚੌਕ 'ਤੇ ਨਾਕਾਬੰਦੀ ਦੌਰਾਨ ਬਠਿੰਡਾ ਜ਼ਿਲ•ੇ ਦੇ ਰਾਮਪੁਰਾ ਫ਼ੂਲ ਨਾਲ ਸਬੰਧਤ ਇਕ ਸ਼ਖਸ ਕੋਲੋਂ 2 ਕਿਲੋ ਅਫ਼ੀਮ ਬਰਾਮਦ ਕੀਤੀ ਗਈ। ਇਹ ਸ਼ਖਸ ਅਫ਼ੀਮ ਦੀ ਖੇਪ ਉੜੀਸਾ ਤੋਂ ਲੈ ਕੇ ਆਇਆ ਸੀ।

ਹੋਰ ਖਬਰਾਂ »