ਆਗਰਾ, 25 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਨਵੀਂ ਦਿੱਲੀ ਤੋਂ ਲਖਨਊ ਜਾ ਰਹੀ ਇਕ ਏ.ਸੀ. ਬੱਸ ਵਿਚ ਅਚਾਨਕ ਅੱਗ ਲੱਗਣ ਕਾਰਨ ਚਾਰ ਜਣਿਆਂ ਦੀ ਮੌਤ ਹੋ ਗਈ। ਦਿੱਲੀ ਦੇ ਆਨੰਦ ਵਿਹਾਰ ਤੋਂ ਰਵਾਨਾ ਹੋਈ ਬੱਸ ਜਦੋਂ ਆਗਰਾ-ਲਖਨਊ ਐਕਸਪ੍ਰੈਸ ਵੇਅ ਤੋਂ ਲੰਘ ਰਹੀ ਸੀ ਤਾਂ ਅੱਗ ਦੇ ਭਾਂਬੜ ਬਲ ਉਠੇ। ਘਟਨਾ ਵੇਲੇ ਬੱਸ ਵਿਚ ਕੁਲ 7 ਜਣੇ ਸਵਾਰ ਸਨ ਜਿਨ•ਾਂ ਵਿਚੋਂ ਚਾਰ ਦੀ ਮੌਤ ਹੋ ਗਈ। ਉਧਰ ਮੈਨਪੁਰੀ ਦੇ ਸਹਾਇਕ ਪੁਲਿਸ ਸੁਪਰਡੈਂਟ ਓਮ ਪ੍ਰਕਾਸ਼ ਨੇ ਦੱਸਿਆ ਕਿ ਫ਼ਿਰੋਜ਼ਾਬਾਦ-ਮੈਨਪੁਰੀ ਜ਼ਿਲਿ•ਆਂ ਦੀ ਸਰਹੱਦ 'ਤੇ 76ਵੇਂ ਮੀਲ ਪੱਥਰ ਨੇੜੇ ਸੋਮਵਾਰ ਵੱਡੇ ਤੜਕੇ 1 ਵਜੇ ਦੇ ਕਰੀਬ ਘਟਨਾ ਵਾਪਰੀ। ਬੱਸ ਵਿਚ ਚਾਰ ਮੁਸਾਫ਼ਰ ਅਤੇ ਤਿੰਨ ਸਟਾਫ਼ ਮੈਂਬਰ ਸਨ ਜਿਨ•ਾਂ ਵਿਚੋਂ ਦੋ ਮੁਸਾਫ਼ਰਾਂ ਅਤੇ ਇਕ ਸਟਾਫ਼ ਮੈਂਬਰ ਦੀ ਜਾਨ ਬਚਾਈ ਜਾ ਸਕੀ। ਪੁਲਿਸ ਵੱਲੋਂ ਅੱਗ ਲੱਗਣ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ।

ਹੋਰ ਖਬਰਾਂ »