ਜਾਂਚ ਰਿਪੋਰਟ ਵਿਚ ਕਿਸੇ ਸਾਜ਼ਿਸ਼ ਦਾ ਸਬੂਤ ਸਾਹਮਣੇ ਨਾ ਆਇਆ

ਵਾਸ਼ਿੰਗਟਨ, 25 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ 2016 ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਡੌਨਲਡ ਟਰੰਪ ਜਾਂ ਉਨ•ਾਂ ਦੀ ਪ੍ਰਚਾਰ ਟੀਮ ਵੱਲੋਂ ਰੂਸ ਨਾਲ ਗੰਢਤੁਪ ਤਹਿਤ ਚੋਣਾਂ ਵਿਚ ਦਖ਼ਲਅੰਦਾਜ਼ੀ ਕਰਨ ਦੇ ਕੋਈ ਸਬੂਤ ਨਹੀਂ ਮਿਲੇ। ਇਹ ਪ੍ਰਗਟਾਵਾ ਅਮਰੀਕਾ ਦੇ ਅਟਾਰਨੀ ਜਨਰਲ ਵਿਲੀਅਮ ਬਰ ਵੱਲੋਂ ਸੰਸਦ ਨੂੰ ਲਿਖੇ ਪੱਤਰ ਵਿਚ ਕੀਤਾ ਗਿਆ ਹੈ। 4 ਸਫ਼ਿਆਂ ਦੇ ਪੱਤਰ ਵਿਚ ਵਿਲੀਅਮ ਬਰ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰਨ ਵਾਲੇ ਵਿਸ਼ੇਸ਼ ਵਕੀਲ ਰਾਬਰਟ ਮੂਲਰ ਨੂੰ ਅਮਰੀਕਾ ਦੀਆਂ ਆਮ ਚੋਣਾਂ ਵਿਚ ਵਿਦੇਸ਼ੀ ਦਖ਼ਲ ਦਾ ਕੋਈ ਸਬੂਤ ਨਹੀਂ ਮਿਲਿਆ। ਭਾਵੇਂ ਮੂਲਰ ਦੀ ਰਿਪੋਰਟ ਇਹ ਸਿੱਟਾ ਨਹੀਂ ਕਢਦੀ ਕਿ ਰਾਸ਼ਟਰਪਤੀ ਡੌਨਲਡ ਟਰੰਪ ਨੇ ਅਪਰਾਧ ਕੀਤਾ ਪਰ ਇਸ ਵਿਚਲੇ ਤੱਥ ਉਨ•ਾਂ ਨੂੰ ਦੋਸ਼ ਮੁਕਤ ਵੀ ਨਹੀਂ ਕਰਦੇ। ਚੇਤੇ ਰਹੇ ਕਿ ਟਰੰਪ ਦੇ 2 ਸਾਲ ਦੇ ਕਾਰਜਕਾਲ ਦੌਰਾਨ ਇਸ ਮਾਮਲੇ ਦੀ ਜਾਂਚ ਦਾ ਪ੍ਰਛਾਵਾਂ ਰਿਹਾ। ਡੈਮੋਕ੍ਰੈਟਿਕ ਪਾਰਟੀ ਦਾ ਦੋਸ਼ ਹੈ ਕਿ ਟਰੰਪ ਨੇ 2016 ਵਿਚ ਰੂਸ ਦੀ ਮਦਦ ਨਾਲ ਰਾਸ਼ਟਰਪਤੀ ਚੋਣ ਜਿੱਤੀ। ਉਧਰ ਵਿਲੀਅਮ ਬਰ ਦਾ ਕਹਿਣਾ ਸੀ ਕਿ ਮੂਲਰ ਨੂੰ ਟਰੰਪ ਦੀ ਪ੍ਰਚਾਰ ਮੁਹਿੰਮ ਵਿਚ ਮਦਦ ਕਰਨ ਬਾਰੇ ਰੂਸ ਨਾਲ ਸਬੰਧਤ ਕਈ ਸ਼ਖਸੀਅਤਾਂ ਦੀ ਪੇਸ਼ਕਸ਼ ਦੇ ਬਾਵਜੂਦ ਸਾਜ਼ਿਸ਼ ਦਾ ਕੋਈ ਸਬੂਤ ਨਹੀਂ ਮਿਲਿਆ। ਅਟਾਰਨੀ ਜਨਰਲ ਨੇ ਅਮਰੀਕੀ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਮੂਲਰ ਨੇ ਆਪਣੀ ਰਿਪੋਰਟ ਵਿਚ ਇਸ ਗੱਲ ਦਾ ਕੋਈ ਜ਼ਿਕਰ ਨਹੀਂ ਕੀਤਾ ਕਿ ਕੀ ਜਾਂਚ ਦੌਰਾਨ ਕਿਸੇ ਕਿਸਮ ਦੇ ਅੜਿੱਕੇ ਦਾ ਸਾਹਮਣਾ ਕਰਨਾ ਪਿਆ। ਉਨ•ਾਂ ਅੱਗੇ ਕਿਹਾ ਕਿ ਨਿਆਂ ਵਿਭਾਗ ਇਸ ਗੱਲ 'ਤੇ ਕਾਇਮ ਹੈ ਕਿ ਟਰੰਪ ਦੁਆਰਾ ਜਾਂਚ ਵਿਚ ਅੜਿੱਕਾ ਪਾਉਣ ਦਾ ਕੋਈ ਸਬੂਤ ਸਾਹਮਣੇ ਨਹੀਂ ਆਇਆ। ਪੱਤਰ ਵਿਚ ਅੱਗੇ ਕਿਹਾ ਗਿਆ ਕਿ ਵਿਸ਼ੇਸ਼ ਵਕੀਲ ਵੱਲੋਂ ਤਿਆਰ ਰਿਪੋਰਟ ਵੱਖ-ਵੱਖ ਵਿਭਾਗਾਂ ਦੇ ਅਫ਼ਸਰਾਂ ਨਾਲ ਵਿਚਾਰ-ਵਟਾਂਦਰੇ ਉਪਰ ਆਧਾਰਤ ਹੈ ਅਤੇ ਫ਼ੈਡਰਲ ਵਕੀਲ ਦੇ ਸਿਧਾਂਤਾਂ ਦੇ ਆਧਾਰ 'ਤੇ ਇਸ ਸਿੱਟਾ ਕੱਢਿਆ ਗਿਆ ਹੈ ਕਿ ਰਾਸ਼ਟਰਪਤੀ ਨੇ ਜਾਂਚ ਦੇ ਰਾਹ ਵਿਚ ਕੋਈ ਅੜਿੱਕਾ ਖੜ•ਾ ਨਹੀਂ ਕੀਤਾ।

ਹੋਰ ਖਬਰਾਂ »