ਵਾਸ਼ਿੰਗਟਨ, 31 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਮੈਡੀਕਲ ਕੋਰਸ ਕਰ ਰਹੇ ਭਾਰਤੀ ਡਾਕਟਰ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਹੈਰਦਾਬਾਦ ਨਾਲ ਸਬੰਧਤ ਡਾ. ਅਰਸ਼ਦ ਮੁਹੰਮਦ ਆਪਣੀ ਕਾਰ ਵਿਚ ਜਾ ਰਿਹਾ ਸੀ ਜਦੋਂ ਗ਼ਲਤ ਦਿਸ਼ਾ ਵੱਲ ਆ ਰਹੀ ਇਕ ਫ਼ੋਕਸਵੈਗਨ ਨੇ ਟੱਕਰ ਮਾਰ ਦਿਤੀ। ਹਾਦਸੇ ਵਿਚ ਫੋਕਸਵੈਗਨ ਦਾ ਡਰਾਈਵਰ ਵੀ ਹਲਾਕ ਹੋ ਗਿਆ। 32 ਸਾਲ ਦਾ ਡਾ. ਅਰਸ਼ਦ ਮੁਹੰਮਦ, ਯੂ.ਆਈ.ਸੀ. ਵਿਚ ਔਰਥੋਡੌਂਟਿਕਸ ਦੀ ਪੜ•ਾਈ ਕਰ ਰਿਹਾ ਸੀ। ਡਾ. ਅਰਸ਼ਦ ਮੁਹੰਮਦ ਦੇ ਦੋਸਤਾਂ ਨੇ ਦੱਸਿਆ ਕਿ ਉਹ ਆਪਣੀ ਭੈਣ ਕੋਲ ਰਹਿੰਦਾ ਸੀ। ਭਾਰਤੀ ਡੈਂਟਿਸਟ ਦੀ ਮੌਤ ਦੇ ਸੋਗ ਵਜੋਂ ਯੂ.ਆਈ.ਸੀ. ਔਰਥੋਡੌਂਟਿਕਸ ਸਕੂਲ ਸ਼ੁੱਕਰਵਾਰ ਨੂੰ ਬੰਦ ਰਿਹਾ। ਸ਼ਿਕਾਗੋ ਵਿਖੇ ਸਥਿਤ ਇਲੀਨੋਇਸ ਯੂਨੀਵਰਸਿਟੀ ਤੋਂ ਦੰਦਾਂ ਦੇ ਡਾਕਟਰ ਦਾ ਮੁਢਲਾ ਕੋਰਸ ਕਰਨ ਵਾਲੇ ਡਾ. ਅਰਸ਼ਦ ਮੁਹੰਮਦ ਨੂੰ ਅਮੈਰਿਕਨ ਇੰਸਟੀਚਿਊਟ ਆਫ਼ ਔਰਥੋਡੌਂਟਿਕਸ ਐਵਾਰਡ ਨਾਲ ਨਿਵਾਜਿਆ ਗਿਆ ਸੀ।

ਹੋਰ ਖਬਰਾਂ »