ਵਾਸ਼ਿੰਗਟਨ, 1 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਗ਼ੈਰਕਾਨੂੰਨੀ ਤੌਰ 'ਤੇ ਰਹਿ ਰਹੇ 20 ਲੱਖ ਪ੍ਰਵਾਸੀਆਂ ਨੂੰ ਨਾਗਰਿਕਤਾ ਮਿਲ ਸਕਦੀ ਹੈ। ਡੈਮੋਕ੍ਰੈਟਿਕ ਪਾਰਟੀ ਦੇ ਕੰਟਰੋਲ ਵਾਲੇ ਸੰਸਦ ਦੇ ਹੇਠਲੇ ਸਦਨ ਵਿਚ ਪੇਸ਼ 'ਦਾ ਡ੍ਰੀਮ ਐਂਡ ਪ੍ਰੌਮਿਸ ਐਕਟ 2019' ਉਨ•ਾਂ ਪ੍ਰਵਾਸੀਆਂ ਲਈ ਵੱਡੀ ਰਾਹਤ ਸਾਬਤ ਹੋਵੇਗਾ ਜਿਨ•ਾਂ ਨੂੰ ਕਿਸੇ ਵੀ ਵੇਲੇ ਅਮਰੀਕਾ ਤੋਂ ਡਿਪੋਰਟ ਕੀਤਾ ਜਾ ਸਕਦਾ ਹੈ। ਮੈਕਸੀਕੋ ਦੀ ਸਰਹੱਦ 'ਤੇ ਕੰਧ ਖੜ•ੀ ਕਰਨ ਦੀਆਂ ਤਿਆਰੀਆਂ ਦਰਮਿਆਨ ਡੈਮੋਕ੍ਰੈਟਿਕ ਪਾਰਟੀ ਦਾ ਤਜਵੀਜ਼ਸ਼ੁਦਾ ਕਾਨੂੰਨ ਨਾਬਾਲਗ ਉਮਰ ਵਿਚ ਗ਼ੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦੀ ਧਰਤੀ 'ਤੇ ਕਦਮ ਰੱਖਣ ਵਾਲਿਆਂ ਲਈ ਗਰੀਨ ਕਾਰਡ ਅਤੇ ਬਾਅਦ ਵਿਚ ਸਿਟੀਜ਼ਨਸ਼ਿਪ ਦਾ ਰਾਹ ਪੱਧਰਾ ਕਰਦਾ ਹੈ। 'ਵਾਸ਼ਿੰਗਟਨ ਪੋਸਟ' ਦੀ ਰਿਪੋਰਟ ਮੁਤਾਬਕ ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ਦੀ ਸਪੀਕਰ ਨੈਨਸੀ ਪੇਲੋਸੀ ਨੇ ਸਦਨ ਵਿਚ ਐਕਟ ਪੇਸ਼ ਕਰਦਿਆਂ ਸਾਬਕਾ ਰਾਸ਼ਟਰਪਤੀ ਰੌਨਲਡ ਰੀਗਲ ਦੀ ਮਿਸਾਲ ਦਿਤੀ ਜਿਨ•ਾਂ ਨੇ 1986 ਵਿਚ ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਆਮ ਮੁਆਫ਼ੀ ਦੇਣ ਲਈ ਕਾਨੂੰਨ 'ਤੇ ਦਸਤਖ਼ਤ ਕੀਤੇ ਸਨ। ਉਨ•ਾਂ ਕਿਹਾ ਕਿ ਅਮਰੀਕਾ ਵਿਚ ਲੰਮੇ ਸਮੇਂ ਤੋਂ ਰਹਿ ਰਹੇ ਪ੍ਰਵਾਸੀਆਂ ਨੂੰ ਨਾਗਰਿਕਤਾ ਪ੍ਰਦਾਨ ਕਰਨਾ ਬੇਹੱਦ ਜ਼ਰੂਰੀ ਹੈ ਜੋ ਹਰ ਲਿਹਾਜ਼ ਤੋਂ ਅਮੈਰਿਕਨ ਬਣ ਚੁੱਕੇ ਹਨ। ਅਜਿਹਾ ਕੋਈ ਵੀ ਕਦਮ ਸਿਆਸੀ ਹੱਦਾਂ ਤੋਂ ਉਪਰ ਉਠ ਕੇ ਵਧਾਇਆ ਜਾਣਾ ਚਾਹੀਦਾ ਹੈ। ਹਮਲੈਂਡ ਸਕਿਉਰਟੀ ਬਾਰੇ ਸਦਨ ਦੀ ਸਬ-ਕਮੇਟੀ ਦੀ ਮੁਖੀ ਲੂਸਿਲ ਰੋਇਬਾਲ ਅਲਾਰਡ ਬਿਲ ਦੀ ਮੁੱਖ ਸਪੌਂਸਰ ਹੈ ਅਤੇ ਡੈਮੋਕ੍ਰੈਟਿਕ ਪਾਰਟੀ ਦੇ ਦੋ ਹੋਰ ਮੈਂਬਰ ਇਸ ਸਹਿ-ਸਪੌਂਸਰ ਹਨ। ਉਧਰ ਇੰਮੀਗ੍ਰੇਸ਼ਨ ਮਾਹਰਾਂ ਦਾ ਮੰਨਣਾ ਹੈ ਕਿ ਡੈਮੋਕ੍ਰੈਟਿਕ ਪਾਰਟੀ ਦੇ ਤਜਵੀਜ਼ਸ਼ੁਦਾ ਬਿਲ ਨੂੰ ਰਿਪਬਲਿਕਨ ਪਾਰਟੀ ਦੇ ਬਹੁਮਤ ਵਾਲੀ ਸੈਨੇਟ ਵਿਚ ਅੜਿੱਕਿਆਂ ਦਾ ਸਾਹਮਣਾ ਕਰਨਾ ਪਵੇਗਾ।

ਹੋਰ ਖਬਰਾਂ »