ਨਿਊ ਯਾਰਕ, 2 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਭਾਰਤੀ ਮੂਲ ਦੇ ਤਿੰਨ ਵੀਜ਼ਾ ਸਲਾਹਕਾਰਾਂ ਨੂੰ ਧੋਖਾਧੜੀ ਦੇ ਮਾਮਲੇ ਤਹਿਤ ਗ੍ਰਿਫ਼ਤਾਰ ਕਰਦਿਆਂ ਕੈਲੇਫ਼ੋਰਨੀਆ ਦੀ ਅਦਾਲਤ ਵਿਚ ਦੋਸ਼ ਆਇਦ ਕਰ ਦਿਤੇ ਗਏ। ਤਿੰਨਾਂ ਦੀ ਪਛਾਣ ਕਿਸ਼ੋਰ ਦੱਤਾਪੁਰਮ, ਕੁਮਾਰ ਅਸਵਾਪਥੀ ਅਤੇ ਸੰਤੋਸ਼ ਗਿਰੀ ਵਜੋਂ ਕੀਤੀ ਗਈ ਹੈ ਜਿਨ•ਾਂ ਨੇ ਅਜਿਹੀਆਂ ਨੌਕਰੀਆਂ ਲਈ ਐਚ-1ਬੀ ਵੀਜ਼ਾ ਅਰਜ਼ੀਆਂ ਦਾਖ਼ਲ ਕੀਤੀਆਂ ਜੋ ਹੋਂਦ ਵਿਚ ਹੀ ਨਹੀਂ ਸਨ। ਫ਼ੈਡਰਲ ਪ੍ਰੌਸੀਕਿਊਟਰ ਡੇਵਿਡ ਐਂਡਰਸਨ ਨੇ ਦੱਸਿਆ ਕਿ ਤਿੰਨੋ ਵਿਅਕਤੀਆਂ ਨੇ ਆਪਣੇ ਉਪਰ ਲੱਗੇ ਦੋਸ਼ ਕਬੂਲ ਕਰਨ ਤੋਂ ਇਨਕਾਰ ਕਰ ਦਿਤਾ ਜਿਨ•ਾਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿਤਾ ਗਿਆ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਕਿਸ਼ੋਰ ਅਤੇ ਉਸ ਦੇ ਸਾਥੀ 'ਨੈਨੋਸਿਮੈਂਟਿਕਸ ਇੰਕ.' ਨਾਂ ਦੀ ਇਕ ਸਲਾਹਕਾਰ ਫ਼ਰਮ ਚਲਾ ਰਹੇ ਸਨ। ਇਹ ਫ਼ਰਮ ਵੱਖ-ਵੱਖ ਕੰਪਨੀਆਂ ਲਈ ਮੁਲਾਜ਼ਮਾਂ ਦਾ ਪ੍ਰਬੰਧ ਕਰਦੀ ਸੀ ਅਤੇ ਇਸੇ ਦੌਰਾਨ ਐਚ-1ਬੀ ਵੀਜ਼ਾ ਲਈ ਜਾਅਲੀ ਅਰਜ਼ੀਆਂ ਦਾਖ਼ਲ ਕੀਤੀਆਂ ਗਈਆਂ। ਅਦਾਲਤੀ ਦਸਤਾਵੇਜ਼ ਕਹਿੰਦੇ ਹਨ ਕਿ ਕਿਸ਼ੋਰ ਅਤੇ ਉਸ ਦੇ ਸਾਥੀ ਚੰਗੀ ਤਰ•ਾਂ ਜਾਣਦੇ ਸਨ ਕਿ ਉਨ•ਾਂ ਦੁਆਰਾ ਦਾਖ਼ਲ ਅਰਜ਼ੀਆਂ ਵਿਚ ਪੇਸ਼ ਕੀਤੀ ਨੌਕਰੀ ਅਸਲ ਵਿਚ ਹੈ ਹੀ ਨਹੀਂ। ਇਕ ਹੋਰ ਮਾਮਲੇ ਵਿਚ ਤਿੰਨੋ ਜਣਿਆਂ ਨੇ ਆਪਣੀ ਫ਼ਰਮ ਨੂੰ ਰੁਜ਼ਗਾਰਦਾਤਾ ਵਜੋਂ ਦਰਸਾਉਣ ਲਈ ਕਥਿਤ ਅਦਾਇਗੀ ਵੀ ਕੀਤੀ।

ਹੋਰ ਖਬਰਾਂ »