ਚੰਡੀਗੜ੍ਹ, 3 ਅਪ੍ਰੈਲ, (ਹ.ਬ.) : ਲੋਕ ਸਭਾ ਚੋਣਾਂ ਨੂੰ ਲੈ ਕੇ ਡੇਰਾ ਸੱਚਾ ਸੌਦਾ ਨੇ ਸਿਆਸੀ ਪਾਰਟੀਆਂ ਨੂੰ ਸਮਰਥਨ ਦੇਣ ਦੇ ਮੁੱਦੇ 'ਤੇ ਬਲਾਕ ਪੱਧਰੀ ਬੈਠਕਾਂ ਵਿਚ ਫ਼ੈਸਲਾ ਲਿਆ ਜਾਵੇਗਾ। ਡੇਰੇ ਦਾ ਸਿਆਸੀ ਵਿੰਗ ਪੰਜਾਬ-ਹਰਿਆਣਾ ਵਿਚ ਬਲਾਕ ਇੰਚਾਰਜਾਂ ਦੇ ਨਾਲ 5 ਅਪ੍ਰੈਲ ਨੂੰ ਬੈਠਕਾਂ ਸ਼ੁਰੂ ਕਰਨ ਜਾ ਰਿਹਾ ਹੈ। ਵਿੰਗ ਦੇ ਚੇਅਰਮੈਨ ਰਾਮ ਸਿੰਘ ਨੇ ਦੱਸਿਆ ਕਿ ਸਾਰਿਆਂ ਨਾਲ ਵਿਚਾਰ ਕਰਨ ਤੋਂ ਬਾਅਦ ਹੀ ਆਖਰੀ ਫ਼ੈਸਲਾ ਲਿਆ ਜਾਵੇਗਾ। ਪੰਚਕੂਲਾ ਹਿੰਸਾ ਦੇ ਮਾਮਲੇ ਵਿਚ ਡੇਰਾ ਸੱਚਾ ਸੌਦਾ ਹਰਿਆਣਾ ਦੀ ਭਾਜਪਾ ਸਰਕਾਰ ਦੀ ਭੂਮਿਕਾ ਅਹਿਮ ਮੰਨ ਰਿਹਾ ਹੈ। ਅਜਿਹੇ ਵਿਚ ਡੇਰਾ ਹਰਿਆਣਾ ਵਿਚ ਕਾਂਗਰਸ ਨੂੰ ਸਮਰਥਨ ਦੇ ਸਕਦਾ ਹੈ। ਡੇਰੇ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਮਾਲਵਾ ਵਿਚ ਹੈ। ਇੱਥੇ ਦੇ 13 ਜ਼ਿਲ੍ਹਿਆਂ ਵਿਚ ਕਰੀਬ 35 ਲੱਖ ਡੇਰਾ ਪ੍ਰੇਮੀ ਹਨ। ਮਾਲਵਾ ਵਿਚ 7 ਲੋਕ ਸਭਾ ਸੀਟਾਂ ਫਿਰੋਜ਼ਪੁਰ, ਫਰੀਦਕੋਟ, ਬਠਿੰਡਾ, ਲੁਧਿਆਣਾ, ਸੰਗਰੂਰ, ਫਤਹਿਗੜ੍ਹ ਸਾਹਿਬ ਅਤੇ ਪਟਿਆਲਾ ਹੈ। ਡੇਰਾ ਹੋਰ ਪਾਰਟੀਆਂ ਦਾ ਗਣਿਤ ਵਿਗੜ ਸਕਦਾ ਹੈ। ਡੇਰਾ ਹਿਮਾਚਲ, ਯੂਪੀ ਅਤੇ ਰਾਜਸਥਾਨ ਵਿਚ ਵੀ ਕਾਫੀ ਪ੍ਰਭਾਵ ਰਖਦਾ ਹੈ। ਬੇਅਦਬੀ ਕਾਂਡ ਨੂੰ ਲੈ ਕੇ ਪੰਜਾਬ ਵਿਚ ਡੇਰੇ ਦੀ ਭੂਮਿਕਾ 'ਤੇ ਉਠ ਰਹੇ ਸਵਾਲਾਂ ਨਾਲ ਡੇਰੇ ਦੀ ਸਾਖ ਪ੍ਰਭਾਵਤ ਹੋਈ ਹੈ। ਐਸਆਈਟੀ ਵੀ ਡੇਰੇ ਦਾ ਕਨੈਕਸ਼ਨ ਇਸ ਮਾਮਲੇ ਵਿਚ ਹੋਣ ਦਾ ਸੰਕੇਤ ਕਰ ਰਹੀ ਹੈ। ਇਸ ਲਈ ਡੇਰਾ ਕੈਪਟਨ ਤੋਂ ਖਫ਼ਾ ਹੈ। ਅਜਿਹੇ ਵਿਚ ਪੰਜਾਬ ਵਿਚ ਅਕਾਲੀ-ਭਾਜਪਾ ਗਠਜੋੜ ਨੂੰ ਸਮਰਥਨ ਸੰਭਵ ਹੋ ਸਕਦਾ ਹੈ। 

ਹੋਰ ਖਬਰਾਂ »

ਹਮਦਰਦ ਟੀ.ਵੀ.