ਟੈਕਸਾਸ, 5 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਟੈਕਸਾਸ ਸੂਬੇ ਵਿਚ ਪਿਛਲੇ 10 ਸਾਲ ਦੇ ਸਭ ਤੋਂ ਵੱਡੇ ਇੰਮੀਗ੍ਰੇਸ਼ਨ ਛਾਪੇ ਦੌਰਾਨ ਇਕੋ ਫਰਮ ਵਿਚੋਂ 280 ਤੋਂ ਵੱਧ ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜਿਨ•ਾਂ ਵਿਚੋਂ ਕਈ ਪੰਜਾਬੀ ਦੱਸੇ ਜਾ ਰਹੇ ਹਨ। ਇੰਮੀਗ੍ਰੇਸ਼ਨ ਅਤੇ ਕਸਟਮਜ਼ ਵਿਭਾਗ ਦੇ ਅਫ਼ਸਰਾਂ ਨੇ ਦੱਸਿਆ ਕਿ ਸੀ.ਵੀ.ਈ. ਟੈਕਨਾਲੋਜੀ ਗਰੁੱਪ ਇੰਕ. ਦੇ ਮੁਲਾਜ਼ਮਾਂ ਨੂੰ ਹਿਰਾਸਤ ਵਿਚ ਲਿਆ ਗਿਆ ਜੋ ਅਮਰੀਕਾ ਵਿਚ ਗ਼ੈਰਕਾਨੂੰਨੀ ਤਰੀਕੇ ਨਾਲ ਕੰਮ ਕਰ ਰਹੇ ਸਨ। ਇਹ ਛਾਪਾ ਲੰਮੀ ਪੜਤਾਲ ਮਗਰੋਂ ਮਾਰਿਆ ਗਿਆ ਜਿਸ ਦੌਰਾਨ ਸਾਬਤ ਹੋ ਗਿਆ ਕਿ ਕੰਪਨੀ ਵੱਲੋਂ ਜਾਣ-ਬੁੱਝ ਕੇ ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੰਮ 'ਤੇ ਰੱਖਿਆ ਜਾਂਦਾ ਹੈ। ਕੰਪਨੀ ਵੱਲੋਂ ਇਸ ਬਾਰੇ ਫ਼ਿਲਹਾਲ ਕੋਈ ਟਿੱਪਣੀ ਨਹੀਂ ਕੀਤੀ ਗਈ। ਉਧਰ ਇੰਮੀਗ੍ਰੇਸ਼ਨ ਅਤੇ ਕਸਟਮਜ਼ ਵਿਭਾਗ ਦੀ ਸਪੈਸ਼ਲ ਏਜੰਟ ਇੰਚਾਰਜ ਕੈਟਰੀਨਾ ਡਬਲਿਊ ਬਰਜਰ ਨੇ ਕਿਹਾ ਕਿ ਇਸ ਮਾਮਲੇ ਦੀ ਪੜਤਾਲ ਅਪਰਾਧ ਨਜ਼ਰੀਏ ਤੋਂ ਕੀਤੀ ਜਾ ਰਹੀ ਹੈ। ਉਨ•ਾ ਦੱਸਿਆ ਕਿ ਪਿਛਲੇ 10 ਸਾਲ ਵਿਚ ਪਹਿਲੀ ਵਾਰ ਇਕ ਥਾਂ ਤੋਂ ਐਨੀ ਵੱਡੀ ਗਿਣਤੀ ਵਿਚ ਪ੍ਰਵਾਸੀਆ ਨੂੰ ਕਾਬੂ ਕੀਤਾ ਗਿਆ। 

ਹੋਰ ਖਬਰਾਂ »