ਮਿਸ਼ੀਗਨ, 11 ਅਪ੍ਰੈਲ, (ਹ.ਬ.) : ਕਿਸੇ ਅਪਣੇ ਦੀ ਮੌਤ ਦਾ ਦਰਦ ਸ਼ਬਦਾਂ ਵਿਚ ਬਿਆਨ ਨਹੀਂ ਹੁੰਦਾ, ਕਈ ਲੋਕ ਤਾਂ ਲੰਬੇ ਡਿਪ੍ਰੈਸ਼ਨ ਵਿਚ ਚਲੇ ਜਾਦੇ ਹਨ ਜਾਂ ਫੇਰ ਕਿਸੇ ਦੀ ਜ਼ਿੰਦਗੀ ਦੀ ਸਾਰੀ ਉਮੀਦਾਂ ਖੋਹ ਜਾਂਦੀਆਂ ਹਨ। ਲੇਕਿਨ ਆਪ ਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਕ ਔਰਤ ਨੇ ਅਪਣੇ ਪ੍ਰੇਮੀ ਦੀ ਲਾਸ਼ ਨੂੰ ਹਫ਼ਤਿਆਂ ਤੱਕ ਅਪਣੇ ਘਰ ਵਿਚ ਰੱਖਿਆ, ਸਿਰਫ ਇਸ ਲਈ ਤਾਕੀ ਉਹ ਉਸ ਦੇ ਏਟੀਐਮ ਦਾ ਇਸਤੇਮਾਲ ਕਰ ਸਕੇ। ਇਹ ਮਾਮਲਾ ਅਮਰੀਕਾ ਦੇ ਮਿਸ਼ੀਗਨ ਦਾ ਹੈ, Îਇੱਥੇ ਇੱਕ 49 ਸਾਲਾ ਔਰਤ ਨੇ ਅਪਣੇ 61 ਸਾਲਾ ਪ੍ਰੇਮੀ ਦੀ ਲਾਸ਼ ਨੂੰ ਘਰ ਦੇ ਅੰਦਰ ਕੁਰਸੀ 'ਤੇ ਰੱਖੀ ਰੱਖਿਆ। ਇਸ ਆਦਮੀ ਦੇ ਪਰਿਵਾਰ ਵਾਲੇ ਨੂੰ ਜਦ ਹਫ਼ਤਿਆਂ ਤੱਕ ਉਸ ਦੀ ਖ਼ਬਰ ਨਹੀਂ ਮਿਲੀ ਤਾਂ ਉਨ੍ਹਾਂ ਨੇ ਪੁਲਿਸ ਵਿਚ ਸਿਕਾਇਤ ਦਰਜ ਕੀਤੀ, ਤਦ ਪੁਲਿਸ ਨੇ ਇਸ ਮਹਿਲਾ ਦੇ ਘਰ ਦੀ ਤਲਾਸ਼ੀ ਲਈ। ਪੁਲਿਸ ਔਰਤ ਦੇ ਘਰ ਪੁੱਜੀ ਤਾਂ ਸੜੇ ਹੋਏ ਮਾਸ ਦੀ ਬਦਬੂ ਆਈ। ਪਤਾ ਚਲਿਆ ਕਿ ਇਸੇ ਅਪਾਰਟਮੈਂਟ ਵਿਚ ਰੱਖੀ ਇੱਕ ਕੁਰਸੀ 'ਤੇ ਬੈਠੇ ਵਿਅਕਤੀ ਤੋਂ ਇਹ ਬਦਬੂ ਆ ਰਹੀ ਸੀ, ਜੋ ਜ਼ਿੰਦਾ ਨਹੀਂ ਸੀ ਬਲਕਿ ਹਫ਼ਤਿਆਂ ਪਹਿਲਾਂ ਉਸ ਦੀ ਮੌਤ ਹੋ ਚੁੱਕੀ ਸੀ। ਪੁਲਿਸ ਨੇ ਇਸ ਮਹਿਲਾ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ। ਉਸ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਪ੍ਰੇਮੀ  ਹਫ਼ਤਿਆਂ ਪਹਿਲਾਂ ਮਰ ਚੁੱਕਾ ਹੈ ਅਤੇ ਉਸ ਦੇ ਬੈਂਕ ਕਾਰਡ ਦਾ ਇਸਤੇਮਾਲ ਅਜੇ ਤੱਕ ਕਰ ਰਹੀ ਹਾਂ। ਹੁਣ ਇਸ ਮਹਿਲਾ 'ਤੇ ਮੌਤ ਨੂੰ ਲੁਕਾਉਣ ਤੇ ਪੈਸਿਆਂ ਦੇ ਮਾਮਲੇ ਵਿਚ ਧੋਖਾਧੜੀ ਦਾ ਦੋਸ਼ ਲਗਾਇਆ ਗਿਆ। 

ਹੋਰ ਖਬਰਾਂ »