ਚੋਣਾਂ ਨੂੰ ਲੈ ਕੇ ਸ਼ਿਕਾਇਤ ਦਫ਼ਤਰ ਖੋਲ੍ਹਿਆ, ਰੈਲੀਆਂ 'ਤੇ ਖ਼ਰਚੇ ਨੂੰ ਲੈ ਕੇ ਰੱਖਣਗੇ ਨਜ਼ਰ


ਟੋਹਾਣਾ, 11 ਅਪ੍ਰੈਲ, ਹ.ਬ. : ਲੋਕ ਸਭਾ ਚੋਣਾਂ ਨੂੰ ਲੈ ਕੇ ਪ੍ਰਸ਼ਾਸਨ ਵਲੋਂ ਮਿੰਨੀ ਸਕੱਤਰੇਤ ਸਥਿਤ ਡੀਐਸਪੀ ਦਫ਼ਤਰ ਦੇ ਕੋਲ ਸ਼ਿਕਾਇਤ ਦਫ਼ਤਰ ਬਣਾਇਆ ਹੈ। ਪ੍ਰਸ਼ਾਸਨ ਵਲੋਂ ਕਾਰਵਾਈ ਨੂੰ ਲੈ ਕੇ ਏਬੀਪੀਓ ਸੰਦੀਪ ਦੀ ਅਗਵਾਈ ਵਿਚ ਇੱਕ ਦਰਜਨ ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਤਾਕਿ ਚੋਣ ਜ਼ਾਬਤੇ ਦੀ ਉਲੰਘਣਾ ਨਾ ਹੋ ਸਕੇ।  ਇਸ ਦਫ਼ਤਰ ਵਿਚ ਪਹਿਲੀ ਖਿੜਕੀ 'ਤੇ ਸ਼ਿਕਾਇਤ ਦਫ਼ਤਰ ਬਣਾਇਆ ਗਿਆ । ਪਹਿਲੀ ਖਿੜਕੀ 'ਤੇ ਪੰਜ ਕਰਮਚਾਰੀ ਕੰਮ ਕਰਨਗੇ ਜੋ ਚੋਣਾਂ ਦੌਰਾਨ ਸ਼ਰਾਬ ਵੰਡਣ ਜਾਂ ਹੋਰ ਕੋਈ ਵੀ ਚੋਣ ਸਬੰਧੀ ਸ਼ਿਕਾਇਤ 'ਤੇ ਸ਼ਿਕਾਇਤ ਕਰਕੇ ਕਾਰਵਾਈ ਕਰਨਗੇ।  ਦੂਜੀ ਖਿੜਕੀ 'ਤੇ ਸਿੰਗਲ ਵਿੰਡੋ ਸਿਸਟਮ ਹੋਵੇਗਾ ਜਿੱਥੇ ਤੈਨਾਤ ਚਾਰ ਕਰਮੀ ਇੱਥੇ ਕੋਈ ਵੀ ਰੈਲੀ ਕਰਨ ਤੋਂ ਪਹਿਲਾਂ ਪਰਮਿਸ਼ਨ ਜਾਰੀ ਕਰਨਗੇ। ਤੀਜੀ ਖਿੜਕੀ 'ਤੇ 2 ਕਰਮਚਾਰੀ ਹੋਣਗ ਜੋ ਰੈਲੀਆਂ ਤੇ ਚੋਣ ਮੀਟਿੰਗਾਂ ਵਿਚ ਖ਼ਰਚ ਦਾ ਬਿਓਰਾ ਰੱਖਣਗੇ ਤੇ ਚੌਥੀ ਖਿੜਕੀ 'ਤੇ ਅਕਾਊਂਟਿੰਗ ਟੀਮ ਹੋਵੇਗੀ ਜੋ ਪੂਰੇ ਖ਼ਰਚ ਦਾ ਰੋਜ਼ਾਨਾ ਹਿਸਾਬ ਰੱਖੇਗੀ। 

ਹੋਰ ਖਬਰਾਂ »