ਚੰਡੀਗੜ, 11 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਰਿਪਬਲਿਕਨ ਪਾਰਟੀ ਆਫ਼ ਇੰਡੀਆ (ਏ) ਨੇ ਉਘੇ ਸਮਾਜ ਸੇਵੀ ਡਾਕਟਰ ਸੁਭਾਸ਼ ਗੋਇਲ ਨੂੰ ਚੰਡੀਗੜ• ਲੋਕ ਸਭਾ ਹਲਕੇ ਤੋਂ ਆਪਣਾ ਉਮੀਦਵਾਰ ਬਣਾਉਣ ਦਾ ਐਲਾਨ ਕੀਤਾ ਹੈ। ਲੋਕ ਸਭਾ ਚੋਣਾਂ ਦਾ ਐਲਾਨ ਹੁੰਦਿਆਂ ਹੀ ਆਯੁਰਵੈਦ ਖੇਤਰ ਦੇ ਮਸ਼ਹੂਰ ਡਾ. ਸੁਭਾਸ਼ ਗੋਇਲ ਨੇ ਚੋਣ ਪਿੜ ਵਿਚ ਨਿਤਰਨ ਦੇ ਇਰਾਦੇ ਜ਼ਾਹਰ ਕਰ ਦਿਤੇ ਸਨ। ਰਿਪਬਲਿਕਨ ਪਾਰਟੀ ਆਫ਼ ਇੰਡੀਆ ਨੇ ਬੁੱਧਵਾਰ ਨੂੰ ਚੰਡੀਗੜ• ਲਈ ਟਿਕਟ ਦਾ ਐਲਾਨ ਕਰ ਦਿਤਾ ਅਤੇ ਯੋਗ ਉਮੀਦਵਾਰ ਵਜੋਂ ਡਾ. ਸੁਭਾਸ਼ ਗੋਇਲ 'ਤੇ ਭਰੋਸਾ ਜ਼ਾਹਰ ਕਰਦਿਆਂ ਆਪਣਾ ਉਮੀਦਵਾਰ ਬਣਾਇਆ। ਆਰ.ਪੀ.ਆਈ. ਦੀ ਟਿਕਟ ਮਿਲਣ 'ਤੇ ਖ਼ੁਸ਼ੀ ਪ੍ਰਗਟਾਉਂਦਿਆਂ ਡਾ. ਸੁਭਾਸ਼ ਗੋਇਲ ਨੇ ਕਿਹਾ ਕਿ ਉਨ•ਾਂ ਦਾ ਮਕਸਦ ਚੋਣ ਜਿੱਤ ਕੇ ਲੋਕਾਂ 'ਤੇ ਰਾਜ ਕਰਨਾ ਨਹੀਂ ਸਗੋਂ ਲੋਕ ਸਮੱਸਿਆਵਾਂ ਨੂੰ ਸੁਲਝਾਉਣਾ ਹੈ। ਉਨ•ਾਂ ਕਿਹਾ ਕਿ ਉਹ ਦੇਸ਼ ਦੀ ਸੰਸਦ ਵਿਚ ਪੁੱਜ ਕੇ ਚੰਡੀਗੜ• ਨਾਲ ਸਬੰਧਤ ਮੁੱਦਿਆਂ ਨੂੰ ਹੱਲ ਕਰਨਾ ਚਾਹੁੰਦੇ ਹਨ। ਡਾ. ਸੁਭਾਸ਼ ਗੋਇਲ ਨੇ ਦੋਸ਼ ਲਾਇਆ ਕਿ ਪਿਛਲੇ 30 ਸਾਲ ਤੋਂ ਚੰਡੀਗੜ• ਦੇ ਕਿਸੇ ਐਮ.ਪੀ. ਨੇ ਸ਼ਹਿਰ ਨਾਲ ਸਬੰਧਤ ਮੁੱਦਿਆਂ ਨੂੰ ਸੰਸਦ ਵਿਚ ਨਹੀਂ ਉਠਾਇਆ ਜਿਸ ਦੇ ਮੱਦੇਨਜ਼ਰ ਉਨ•ਾਂ ਨੇ ਲੋਕ ਸਭਾ ਚੋਣ ਲੜਨ ਦਾ ਫ਼ੈਸਲਾ ਕੀਤਾ।

ਹੋਰ ਖਬਰਾਂ »