ਵਿਕਟੋਰੀਆ, 11 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਖ਼ਾਲਸਾ ਸਾਜਨਾ ਦਿਹਾੜੇ ਪ੍ਰਤੀ ਸਿੱਖ ਭਾਈਚਾਰੇ ਨਾਲ ਖ਼ੁਸ਼ੀ ਸਾਂਝੀ ਕਰਦਿਆਂ ਬ੍ਰਿਟਿਸ਼ ਕੋਲੰਬੀਆ ਦੀ ਐਨ.ਡੀ.ਪੀ. ਸਰਕਾਰ ਵੱਲੋਂ ਇਤਿਹਾਸ ਵਿਚ ਪਹਿਲੀ ਵਾਰ ਵਿਸਾਖੀ ਸਮਾਗਮਾਂ ਦਾ ਪ੍ਰਬੰਧ ਸੂਬਾ ਵਿਧਾਨ ਸਭਾ ਵਿਚ ਕੀਤਾ ਗਿਆ। ਪ੍ਰੀਮੀਅਰ ਜੌਹਨ ਹੌਰਗਨ ਨੇ ਵਿਸਾਖੀ ਦੀ ਮੁਬਾਰਕਬਾਦ ਦਿੰਦਿਆਂ ਸਿੱਖ ਭਾਈਚਾਰੇ ਵੱਲੋਂ ਬ੍ਰਿਟਿਸ਼ ਕੋਲੰਬੀਆ ਦੀ ਤਰੱਕੀ ਵਿਚ 125 ਸਾਲ ਤੋਂ ਪਾਏ ਜਾ ਰਹੇ ਵਡਮੁੱਲੇ ਯੋਗਦਾਨ ਦਾ ਜ਼ਿਕਰ ਕੀਤਾ। ਉਨ•ਾਂ ਕਿਹਾ ਕਿ ਸਿੱਖ ਧਰਮ, ਸਹਿਣਸ਼ੀਲਤਾ, ਸਮਾਜਿਕ ਨਿਆਂ, ਸਮੁੱਚਤਾ ਅਤੇ ਮਨੁੱਖੀ ਅਧਿਕਾਰਾਂ ਦਾ ਹੋਕਾ ਦਿੰਦਾ ਹੈ ਜੋ ਕਿਸੇ ਵੀ ਸਮਾਜ ਦੇ ਵਧਣ-ਫੁੱਲਣ ਲਈ ਲਾਜ਼ਮੀ ਤੱਤ ਹਨ। ਜੌਹਨ ਹੌਰਗਨ ਨੇ ਆਖਿਆ ਕਿ ਸਾਡੇ ਸੂਬੇ ਨੂੰ ਮਹਾਨ ਬਣਾਉਣ ਵਾਲੀ ਸਭਿਆਚਾਰਕ ਵੰਨ-ਸੁਵੰਨਤਾ ਨੂੰ ਕਾਇਮ ਰੱਖਣਾ ਅਤੇ ਇਸ ਨੂੰ ਅੱਗੇ ਵਧਾਉਣਾ ਸਾਡਾ ਪਹਿਲਾ ਫ਼ਰਜ਼ ਹੈ। ਵਿਸਾਖੀ ਸਮਾਗਮ ਵਿਚ ਭਾਰਤ ਦੀ ਕੌਂਸਲ ਜਨਰਲ ਅਭਿਲਾਸ਼ਾ ਜੋਸ਼ੀ ਵੀ ਸ਼ਾਮਲ ਹੋਏ ਅਤੇ ਗੁਰਬਾਣੀ ਕੀਰਤਨ ਸਰਵਣ ਕੀਤਾ। ਵਿਕਟੋਰੀਆ ਦੀ ਮੇਅਰ ਲਿਜ਼ਾ ਹੈਲਪਸ ਨੇ ਕਿਹਾ ਕਿ ਆਉਣ ਵਾਲੇ ਵਰਿ•ਆਂ ਦੌਰਾਨ ਵਿਸਾਖੀ ਦਾ ਤਿਉਹਾਰ ਵਧੇਰੇ ਉਤਸ਼ਾਹ ਨਾਲ ਮਨਾਉਂਦਿਆਂ ਅਸੀਂ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਾਂਗੇ ਕਿ ਵਿਕਟੋਰੀਆ ਸ਼ਹਿਰ ਦੀ ਪਛਾਣ ਵੰਨ-ਸੁਵੰਨੇ ਸਭਿਆਚਾਰਕ ਪਿਛੋਕੜ ਵਾਲੇ ਪ੍ਰਵਾਸੀਆਂ ਦਾ ਨਿੱਘਾ ਸਵਾਗਤ ਕਰਨ ਵਾਲਿਆਂ ਵਜੋਂ ਹੋਵੇ। ਵਿਸਾਖੀ ਸਮਾਗਮਾਂ ਦੌਰਾਨ ਸਿਟੀ ਹਾਲ ਵਿਖੇ ਸਿੱਖ ਵਿਰਾਸਤ ਨਾਲ ਸਬੰਧਤ ਪ੍ਰਦਰਸ਼ਨੀ ਵੀ ਲਗਾਈ ਗਈ। ਦੱਸ ਦੇਈਏ ਕਿ ਵਿਕਟੋਰੀਆ ਦੇ ਪਹਿਲੇ ਗੁਰੂ ਘਰ ਦੀ ਸਥਾਪਨਾ 1912 ਵਿਚ ਕੀਤੀ ਗਈ ਸੀ ਅਤੇ ਸ਼ਹਿਰ ਵਿਚ ਸਿੱਖ ਭਾਈਚਾਰਾ ਲਗਾਤਾਰ ਵਧ-ਫੁੱਲ ਰਿਹਾ ਹੈ।

ਹੋਰ ਖਬਰਾਂ »