ਚੰਡੀਗੜ੍ਹ, 12 ਅਪ੍ਰੈਲ, (ਹ.ਬ.) : ਗਰਮੀ ਦੇ ਮੌਸਮ ਵਿਚ ਅਸਾਨੀ ਨਾਲ ਵਜ਼ਨ ਘੱਟ ਕੀਤਾ ਜਾ ਸਕਦਾ ਹੈ। ਜੇਕਰ ਇਸ ਮੌਸਮ ਵਿਚ ਕੁਝ ਖ਼ਾਸ ਗੱਲਾਂ ਦਾ ਧਿਆਨ ਰੱਖਿਆ ਜਾਵੇ ਤਾਂ ਬਹੁਤ ਛੇਤੀ ਵਜ਼ਨ ਘੱਟ ਕੀਤਾ ਜਾ ਸਕਦਾ ਹੈ। ਉਂਜ ਤਾਂ ਲੋਕ ਵਜ਼ਨ ਘੱਟ ਕਰਨ ਦੇ ਲਈ ਅਲੱਗ ਅਲੱਗ ਤਰੀਕੇ ਅਪਣਾਉਂਦੇ ਹਨ, ਲੇਕਿਨ ਕਈ ਵਾਰ ਇਸ ਤੋਂ ਬਾਅਦ ਵੀ ਵਜ਼ਨ ਘੱਟ ਨਹੀਂ ਹੁੰਦਾ ਹੈ। ਇਸ ਦਾ Îਇੱਕ ਕਾਰਨ ਹੁੰਦਾ ਹੈ ਸਵੇਰੇ ਦਾ ਨਾਸ਼ਤਾ ਸਹੀ ਤਰੀਕੇ ਨਾਲ ਨਾ ਕਰਨਾ। ਜੇਕਰ ਸਵੇਰੇ ਸਹੀ ਤਰੀਕੇ ਨਾਲ ਨਾਸ਼ਤਾ ਨਾ ਕੀਤਾ ਜਾਵੇ ਤਾਂ ਵਜ਼ਨ ਘੱਟ ਨਹੀਂ ਨਹੀਂ ਹੁੰਦਾ ਹੈ।  ਵਜ਼ਨ ਘੱਟ ਕਰਨ ਦੇ ਲਈ ਆਪ ਕਿਸ ਤਰ੍ਹਾਂ ਦਾ ਨਾਸ਼ਤਾ ਕਰੋ ਆਓ ਅਸੀਂ ਤੁਹਾਨੂੰ ਦੱਸਦੇ ਹਾਂ।
ਅੰਕੁਰਿਤ ਮੂੰਗ, ਚਨਾ ਜੇਕਰ ਨਾਸ਼ਤੇ ਵਿਚ ਖਾਧਾ ਜਾਵੇ ਤਾਂ ਇਸ ਨੂੰ ਖਾਣ ਨਾਲ ਵਜ਼ਨ ਘੱਟ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਸਰੀਰ ਨੂੰ ਊਰਜਾ ਵੀ ਮਿਲਦੀ ਰਹਿੰਦੀ ਹੈ। ਜੇਕਰ ਆਪ ਚਾਹੋ ਤਾਂ ਭਿੱਜੇ ਹੋਏ ਚਨੇ ਅਤੇ ਅੰਕੁਰਿਤ ਮੂੰਗ ਨੂੰ ਬਗੈਰ ਉਬਾਲੇ ਵੀ ਖਾਧਾ ਜਾ ਸਕਦਾ ਹਾਂ। ਇਹ ਸਿਹਤ ਦੇ ਲਈ ਜ਼ਿਆਦਾ ਫਾਇਦੇਮੰਦ ਹੁੰਦਾ ਹੈ।  ਜੇਕਰ ਆਪ ਦੇ ਪੇਟ ਦੀ ਚਰਬੀ ਵਧੀ ਹੋਈ ਹੈ ਤੇ ਆਪ ਇਸ ਨੂੰ ਘੱਟ ਕਰਨਾ ਚਾਹੁੰਦੇ ਹਨ ਤਾਂ ਸਵੇਰੇ ਕੇਲੇ ਵਿਚ ਸ਼ਹਿਦ ਅਤੇ ਅਖਰੋਟ ਮਿਲਾ ਕੇ ਇਸ ਦਾ ਸੇਵਨ ਕਰੋ। ਪੇਟ ਦੀ ਚਰਬੀ ਹੌਲੀ ਹੌਲੀ ਘੱਟ ਹੋਣ ਲੱਗੇਗੀ। ਜੇਕਰ ਆਪ ਅਪਣਾ ਵਜ਼ਨ ਘੱਟ ਕਰਨਾ ਚਾਹੁੰਦੇ ਹਨ ਤਾਂ ਸਵੇਰ ਦੇ ਨਾਸ਼ਤੇ ਵਿਚ ਦਲੀਆ ਖਾਓ, ਇਸ ਨੂੰ ਖਾਣ ਨਾਲ ਭੁੱਖ ਵੀ ਨਹੀਂ ਲੱਗਦੀ ਹੈ ਅਤੇ ਸਰੀਰ ਨੂੰ ਫਿੱਟ ਵੀ ਰੱਖਦਾ ਹੈ।

ਹੋਰ ਖਬਰਾਂ »