ਬੇਕਰਸਫੀਲਡ, 12 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਪੂਰੀ ਦੁਨੀਆ ਵਿੱਚ ਇਸ ਵੇਲੇ ਖਾਲਸੇ ਦੇ ਜਨਮ ਦਿਹਾੜੇ ਯਾਨਿ ਕਿ ਵਿਸਾਖੀ ਦੀਆਂ ਰਣਿਕਾਂ ਦੇਕਣ ਨੂੰ ਮਿਲ ਰਹੀਆਂ ਹਨ। ਇਹ ਸਿੱਖ ਭਾਈਚਾਰੇ ਦੇ ਲਈ ਮਾਣ ਵਾਲੀ ਗੱਲ ਹੈ ਕਿ ਅੱਜ ਦੁਨੀਆ ਦੇ ਕਈ ਪ੍ਰਮੁੱਖ ਦੇਸ਼ ਸਿੱਖ ਭਾਈਚਾਰੇ ਲਈ ਵਿਸਾਖੀ ਦੀ ਮਹੱਤਤਾ ਨੂੰ ਸਮਝਦਿਆ ਇਸ ਦਿਹਾੜੇ ਨੂੰ ਮਨਾਉਣ ਦੀ ਨਾ ਸਿਰਫ ਇਜਾਜ਼ਤ ਦਿੰਦੇ ਹਨ ਬਲਕਿ ਵੱਖ ਵੱਖ ਭਾਈਚਾਰਿਆਂ ਦੇ ਲੋਕ ਇਸ ਵਿੱਚ ਸ਼ਾਮਲ ਹੁੰਦੇ ਹਨ।
ਇਸੇ ਦੇ ਚਲਦਿਆਂ ਕੈਲੇਫੋਰਨੀਆ ਦੇ ਬੇਕਰਸਫੀਲਡ ਵਿਖੇ ਸ਼ਨੀਵਾਰ ਨੂੰ ਖਾਲਸੇ ਦੇ ਜਨਮ ਦਿਹਾੜੇ ਯਾਨਿ ਕਿ ਵਿਸਾਖੀ ਦੇ ਸਬੰਧ ਵਿੱਚ ਵਿਸ਼ਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਜਿਸਨੂੰ ੀਕ ਪੀਸ ਪਰੇਡ ਵੀ ਕਿਹਾ ਜਾ ਸਕਦਾ ਹੈ। ਇਸ ਵਿੱਚ ਨਾ ਸਿਰਫ ਸਿੱਖ ਭਾਈਚਾਰੇ ਬਲਕਿ ਸਮੂਹ ਭਾਈਚਾਰਿਆਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੇ। ਦੱਸ ਦਈਏ ਕਿ ਸਿੱਖ ਭਾਈਚਾਰੇ ਵੱਲੋਂ ਨਗਰ ਕੀਰਤਨ ਵਾਲੇ ਦਿਨ ਤੱਕ ਮਿੱਲ ਕ੍ਰੀਕ ਅਤੇ 19ਥ ਸਟ੍ਰੀਟ ਵਿਖੇ ਸਵੇਰੇ 11 ਤੋਂ ਸ਼ਾਮ 6 ਵਜੇ ਤੱਕ ਲੰਗਰ ਲਗਾਇਆ ਜਾ ਰਿਹਾ ਹੈ। ਜਿੱਤੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਲੋਕ ਆ ਕੇ ਲੰਗਰ ਛਕਦੇ ਹਨ। ਇਹੀ ਨਹੀਂ ਨਗਰ ਕੀਰਤਨ ਵਾਲੇ ਦਿਨ ਯਾਨਿ ਕਿ ਸ਼ਨੀਵਾਰ ਨੂੰ ਵੀ ਪਰੇਡ ਦੇ ਨਾਲ ਨਾਲ ਲੰਗਰ ਦਾ ਖਾਸ ਪ੍ਰਬੰਧ ਕਤਾ ਜਾਏਗਾ। ਇਹ ਪੀਸ ਪਰੇਡ ਕੈਰੇਨ ਕਾਉਂਟੀ ਵਿੱਚ ਰਹਿੰਦੇ ਸਿੱਖ ਭਾਈਚਾਰੇ ਅਤੇ ਹੋਰ ਭਾਈਚਾਰਿਆਂ ਵਿਚਲੇ ਪਾੜੇ ਨੂੰ ਖਤਮ ਕਰਨ ਲਈ ਕੱਢੀ ਜਾ ਰਹੀ ਹੈ।

ਹੋਰ ਖਬਰਾਂ »