ਮੁੰਬਈ, 13 ਅਪ੍ਰੈਲ, (ਹ.ਬ.) : ਬਾਲੀਵੁਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ 1 ਦਸੰਬਰ, 2018 ਨੂੰ ਅਮਰੀਕੀ ਗਾਇਕ ਨਿਕ ਜੋਨਸ ਦੇ ਨਾਲ ਵਿਆਹ ਦੇ ਬੰਧਨ ਵਿਚ ਬੱਝੀ ਸੀ। ਪ੍ਰਿਅੰਕਾ-ਨਿਕ ਹੁਣ ਪੂਰੀ ਤਰ੍ਹਾਂ ਅਪਣੇ ਵਿਆਹ ਦਾ ਆਨੰਦ ਮਾਣ ਰਹੇ ਹਨ। ਵਿਆਹ ਦੇ ਕਾਰਨ 5 ਮਹੀਨੇ ਬਾਅਦ ਪ੍ਰਿਅੰਕਾ ਨੇ ਅਪਣੀ ਲਵ ਲਾਈਫ ਨੂੰ ਲੈ ਕੇ ਇੱਕ ਖੁਲਾਸਾ ਕੀਤਾ ਹੈ। ਪ੍ਰਿਅੰਕਾ ਨੇ ਇਹ ਖੁਲਾਸਾ  'ਵਿਮਾਨ ਇਨ ਦ ਵਰਲਡ ਸਮਿਟ' ਦੇ ਪੈਨਲ ਡਿਸਕਸ਼ਨ ਵਿਚ ਕੀਤਾ ਹੈ। ਜਿੱਥੇ ਐਕਟ੍ਰੈਸ ਸ਼ਿਰਕਤ ਕਰਨ ਪੁੱਜੇ ਸੀ। ਇਸ ਦੌਰਾਨ ਪ੍ਰਿਅੰਕਾ ਅਪਣੇ ਵਿਆਹ  ਨੂੰ ਲੈ ਕੇ ਅਤੇ ਔਰਤਾਂ ਨਾਲ ਜੁੜੇ ਕਈ ਮੁੱਦਿਆਂ 'ਤੇ ਖੁਲ੍ਹ ਕੇ ਗੱਲ ਕੀਤੀ। ਇਸ ਪੈਨਲ ਡਿਸਕਸ਼ਨ ਵਿਚ ਪ੍ਰਿੰਅਕਾ ਚੋਪੜਾ ਨੇ ਕਬੂਲਿਆ ਕਿ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਨਿਕ ਜੋਨਸ ਨਾਲ ਵਿਆਹ ਕਰੇਗੀ।  ਉਸ ਨੇ ਇਹ ਵੀ ਦੱਸਿਆ ਕਿ ਨਿਕ ਜੋਨਸ ਨੇ ਰਿਲੇਸ਼ਨਸ਼ਿਪ ਦੇ ਸ਼ੁਰੂਆਤੀ ਦਿਨਾਂ ਵਿਚ ਉਨ੍ਹਾਂ ਸਪੋਰਟ ਕੀਤਾ ਸੀ।

ਹੋਰ ਖਬਰਾਂ »