ਸ਼ਾਹਕੋਟ, 14 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਦੁਬਈ ਵਿਖੇ ਕਤਲ ਦੇ ਮਾਮਲੇ ਵਿਚ ਗ੍ਰਿਫ਼ਤਾਰ ਪੰਜਾਬੀ ਨੌਜਵਾਨ ਦੀ ਰਿਹਾਈ ਲਈ 95 ਲੱਖ ਰੁਪਏ ਬਲੱਡ ਮਨੀ ਮੰਗੀ ਜਾ ਰਹੀ ਹੈ ਪਰ ਦੋ ਡੰਗ ਦੀ ਰੋਟੀ ਦੇ ਮੋਹਤਾਜ ਮਾਪੇ ਆਪਣੇ ਦਿਲ ਦੇ ਟੁਕੜੇ ਨੂੰ ਵਾਪਸ ਲਿਆਉਣ ਲਈ ਕੁਝ ਵੀ ਕਰਨ ਦੇ ਸਮਰੱਥ ਨਹੀਂ। ਸ਼ਾਹਕੋਟ ਨੇੜਲੇ ਪਿੰਡ ਦਾਨੇਵਾਲ ਦੇ ਕਮਲਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਮੰਤਰੀਆਂ ਅਤੇ ਹੋਰਨਾਂ ਲੀਡਰਾਂ ਤੱਕ ਪਹੁੰਚ ਕੀਤੀ ਗਈ ਪਰ ਕੋਈ ਮਦਦ ਲਈ ਅੱਗੇ ਨਾ ਆਇਆ। ਕਮਲਜੀਤ ਸਿੰਘ ਮੁਤਾਬਕ ਜਿਸ ਵਿਅਕਤੀ ਦਾ ਕਤਲ ਹੋਇਆ ਸੀ, ਉਸ ਦੇ ਪਰਵਾਰ ਵੱਲੋਂ ਕੋਈ ਮੁਕੱਦਮਾ ਦਾਇਰ ਨਹੀਂ ਕੀਤਾ ਗਿਆ ਪਰ ਇਸ ਦੇ ਬਾਵਜੂਦ ਉਥੋਂ ਦੀ ਸਰਕਾਰ 95 ਲੱਖ ਰੁਪਏ ਬਲੱਡ ਮਨੀ ਦੇ ਤੌਰ 'ਤੇ ਮੰਗ ਰਹੀ ਹੈ।

ਹੋਰ ਖਬਰਾਂ »