ਅੰਮ੍ਰਿਤਸਰ 14 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਅੰਮ੍ਰਿਤਸਰ ਦੇ ਗੁਰੂ ਨਾਨਕਪੁਰਾ ਇਲਾਕੇ ਵਿਚ ਗੁਰਬਾਣੀ ਪੋਥੀਆਂ ਨੂੰ ਅੱਗ ਲਾ ਕੇ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ 'ਤੇ ਪੁੱਜੀ ਸਿੱਖ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਗੁਰਬਾਣੀ ਪੋਥੀਆਂ ਨੂੰ ਅੱਗ ਲੱਗਣ ਸਮੇਂ 7 ਸਾਲ ਦਾ ਇਕ ਬੱਚਾ ਨੇੜੇ ਖੜ•ਾ ਸੀ। ਉਧਰ ਪੁਲਿਸ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਜਾਂਚ ਸ਼ੁਰੂ ਕਰ ਦਿਤੀ।

ਹੋਰ ਖਬਰਾਂ »