ਵਾਸ਼ਿੰਗਟਨ, 15 ਅਪ੍ਰੈਲ, (ਹ.ਬ.) : ਭਾਰਤ ਵਿਚ ਛੇ ਲੱਖ ਡਾਕਟਰਾਂ ਅਤੇ 20 ਲੱਖ ਨਰਸਾਂ ਦੀ ਕਮੀ ਹੈ। ਵਿਗਿਆਨੀਆਂ ਨੇ ਦੇਖਿਆ ਕਿ ਭਾਰਤ ਵਿਚ ਐਂਟੀ ਬਾਇਓਟਿਕ ਦਵਾਈਆਂ ਦੇਣ ਦੇ ਲਈ ਸਟਾਫ਼ ਦੀ ਕਮੀ ਹੈ। ਜਿਸ ਨਾਲ ਜੀਵਨ ਬਚਾਉਣ ਵਾਲੀ ਦਵਾਈਆਂ ਮਰੀਜ਼ਾਂ ਨੂੰ ਨਹੀਂ ਮਿਲਦੀਆਂ। ਅਮਰੀਕਾ ਦੇ ਸੈਂਟਰ ਫਾਰ ਡਿਜੀਜ਼ ਡਾਇਨਾਮਿਕਸ, ਇਕੌਨਾਮਿਕਸ ਐਂਡ ਪਾਲਿਸੀ ਦੀ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ। ਸੰਗਠਨ ਦੀ ਟੀਮ ਨੇ ਯੂਗਾਂਡਾ, ਭਾਰਤ ਅਤੇ ਜਰਮਨੀ ਵਿਚ ਵਿਭਿੰਨ ਧਿਰਾਂ ਨਾਲ ਗੱਲਬਾਤ ਅਤੇ ਅਧਿਐਨ ਕਰਕੇ ਉਨ੍ਹਾਂ ਪਹਿਲੂਆਂ ਦੀ ਪਛਾਣ ਕੀਤੀ ਜਿਨ੍ਹਾਂ ਦੇ ਚਲਦੇ ਮਰੀਜ਼ ਨੂੰ ਐਂਟੀਬਾਇਓਟਿਕ ਦਵਾਈਆਂ ਨਹੀਂ ਮਿਲਦੀਆਂ। ਇਸ ਵਿਚ ਦੱਸਿਆ ਗਿਆ ਕਿ ਭਾਰਤ ਵਿਚ ਹਰ 10,189 ਲੋਕਾਂ 'ਤੇ ਇੱਕ ਸਰਕਾਰੀ ਡਾਕਟਰ ਹੈ। ਜਦ ਕਿ ਵਿਸ਼ਵ ਸਿਹਤ ਸੰਗਠਨ ਨੇ ਹਰ ਇੱਕ ਹਜ਼ਾਰ ਲੋਕਾਂ 'ਤੇ ਇੱਕ ਡਾਕਟਰ ਦੀ ਸਿਫਾਰਸ਼ ਕੀਤੀ ਹੈ। ਇਸ ਤਰ੍ਹਾਂ ਛੇ ਲੱਖ ਡਾਕਟਰਾਂ ਦੀ ਕਮੀ ਹੈ। ਭਾਰਤ ਵਿਚ ਹਰ 483 ਲੋਕਾਂ 'ਤੇ ਇੱਕ ਨਰਸ ਹੈ ਯਾਨੀ 20 ਲੱਖ ਨਰਸਾਂ ਦੀ ਕਮੀ ਹੈ।
ਸੀਡੀਡੀਈਪੀ ਵਿਚ ਨਿਦੇਸ਼ਕ ਰਮਣਨ ਲਕਸ਼ਮੀਨਰਾਇਣ ਨੇ ਕਿਹਾ ਕਿ ਐਂਟੀਬਾਇਓਟਿਕ ਦੇ ਪ੍ਰਤੀਰੋਧ ਨਾਲ ਹੋਣ ਵਾਲੀ ਮੌਤਾਂ ਦੀ ਤੁਲਨਾ ਵਿਚ ਐਂਟੀਬਾਇਓਟਿਕ ਨਹੀਂ ਮਿਲਣ ਕਾਰਨ ਜ਼ਿਆਦਾ ਲੋਕਾਂ ਦੀ ਮੌਤ ਹੋ ਰਹੀ ਹੈ। ਦੁਨੀਆ ਭਰ ਵਿਚ ਹਰ ਸਾਲ 57 ਲੱਖ ਅਜਿਹੇ ਲੋਕਾਂ ਦੀ ਮੌਤ ਹੁੰਦੀ ਹੈ ਜਿਨ੍ਹਾਂ ਐਂਟੀਬਾਇਓਟਿਕ ਦਵਾਈਆਂ ਨਾਲ ਬਚਾਇਆ ਜਾ ਸਕਦਾ ਸੀ। ਇਹ ਮੌਤਾਂ ਘੱਟ ਅਤੇ ਮੱਧਮ ਆਮਦਨ ਵਾਲੇ ਦੇਸ਼ਾਂ ਵਿਚ ਹੁੰਦੀ ਹੈ। ਐਂਟੀਬਾਇÎਟਕ ਪ੍ਰਤੀਰੋਧੀ ਸੰਕਰਮਣਾਂ ਨਾਲ ਹਰ ਸਾਲ 700,00 ਮੌਤਾਂ ਹੁੰਦੀਆਂ ਹਨ।

ਹੋਰ ਖਬਰਾਂ »