ਲੰਡਨ, 15 ਅਪ੍ਰੈਲ, (ਹ.ਬ.) : ਇਸਲਾਮਿਕ ਸਟੇਟ ਅੱਤਵਾਦੀ ਜੱਥੇਬੰਦੀ ਪੂਰੇ ਯੂਰਪ ਵਿਚ ਚਾਰ ਸਾਲ ਪਹਿਲਾਂ ਪੈਰਿਸ ਵਿਚ ਕੀਤੇ ਗਏ ਆਤਮਘਾਤੀ ਹਮਲਿਆਂ ਜਿਹੇ ਕਾਰਨਾਮੇ ਨੂੰ ਦੁਹਰਾਉਣ ਦੀ ਜੁਗਤ ਵਿਚ ਹੈ। ਇੱਕ ਬ੍ਰਿਟਿਸ਼ ਅਖ਼ਬਾਰ ਨੇ ਅਪਣੀ ਰਿਪੋਰਟ ਵਿਚ  ਇਸ ਗੱਲ ਦਾ ਦਾਅਵਾ ਕੀਤਾ। ਦੱਸ ਦੇਈਏ ਕਿ ਪੈਰਿਸ ਵਿਚ ਨਵੰਬਰ, 2015 ਵਿਚ ਕੰਸਰਟ ਹਾਲ, ਸਟੇਡੀਅਮ ਦੇ ਬਾਹਰ, ਰੈਸਟੋਰੈਂਟ ਅਤੇ ਬਾਰ ਆਦਿ ਵਿਚ ਫਾਇਰਿੰਗ ਤੇ ਆਤਮਘਾਤੀ ਧਮਾਕਿਆਂ ਵਿਚ ਕਰੀਬ 130 ਲੋਕ ਮਾਰੇ ਗਏ ਸੀ। 
ਦ ਸੰਡੇ ਟਾਈਮਸ ਅਖ਼ਬਾਰ ਨੇ ਖੁਦ ਦੇ ਦੇਖੇ ਦਸਤਾਵੇਜ਼ਾਂ ਦੇ ਆਧਾਰ 'ਤੇ ਯੂਰਪ ਅਤੇ ਮੱਧ ਏਸ਼ੀਆ ਵਿਚ ਅੱਤਵਾਦੀ ਹਮਲਿਆਂ ਦੀ ਯੋਜਨਾ ਦਾ ਖੁਲਾਸਾ ਕੀਤਾ ਹੈ। ਅਖ਼ਬਾਰ ਦਾ ਦਾਅਵਾ ਹੈ ਕਿ ਪੈਰਿਸ ਸਟਾਈਲ ਦੇ ਹਮਲੇ ਦੁਹਰਾਉਣ ਦੇ ਲਈ ਸਰਗਰਮ ਹੋਏ ਆਈਐਸਆਈਐਸ ਦੇ ਨੇਤਾ ਇਨ੍ਹਾਂ ਹਮਲਿਆਂ ਦੀ ਯੋਜਨਾ ਦੀ ਫੰਡਿੰਗ ਅਤੇ ਉਸ 'ਤੇ ਅਮਲ ਕਰਨ ਦੇ ਲਈ ਕੰਟਰੋਲ ਰੱਖਣ ਦਾ ਕੰਮ ਕਰ ਰਹੇ ਹਨ। ਅਖ਼ਬਾਰ ਮੁਤਾਬਕ, ਇਸ ਸਾਲ ਦੇ ਸ਼ੁਰੂ ਵਿਚ ਸੀਰੀਆ ਵਿਚ ਆਈਐਸ ਦੇ ਖ਼ਿਲਾਫ਼ ਫੈਸਲਾਕੁਨ ਲੜਾਈ ਦੌਰਾਨ ਉਸ ਦੇ ਇੱਕ ਮੈਂਬਰ ਦੀ ਜੇਬ ਤੋਂ ਡਿੱਗੀ ਹਾਰਡ ਡਰਾਈ ਵਿਚ ਯੂਰਪ 'ਤੇ ਹਮਲੇ ਦਾ ਪੂਰਾ ਪਲਾਨ ਦੇਖਿਆ ਗਿਆ ਹੈ। 
ਇਨ੍ਹਾਂ ਦਸਤਾਵਜ਼ਾਂ ਵਿਚ ਆਈਐਸ ਦੇ ਖਲੀਫਾ ਅਬੂ ਬਕਰ ਅਲ-ਬਗਦਾਦੀ ਅਤੇ ਉਸ ਤੋਂ ਬਾਅਦ ਦੂਜੇ ਨੰਬਰ ਦੀ ਹੈਸੀਅਤ ਰੱਖਣ ਵਾਲੇ ਇੱਕ ਵਿਅਕਤੀ ਨਾਲ ਸਬੰਧਤ ਪੱਤਰ ਹੈ, ਜਿਸ 'ਤੇ 7 ਆਈਐਸ ਨੇਤਾਵਾਂ ਨੇ ਹਸਤਾਖਰ ਕੀਤੇ ਹਨ। ਇਸ ਪੱਤਰ ਵਿਚ ਇਨ੍ਹਾਂ ਹਮਲਿਆਂ ਦੀ ਪੂਰੀ ਯੋਜਨਾ ਦੋ ਹਿੱਸਿਆਂ ਅਪਰੇਸ਼ਨ ਅਬਰਾਡ ਅਤੇ ਅਪਰੇਸ਼ਨ ਬਾਰਡਰ ਦੇ ਤੌਰ 'ਤੇ ਦਿੱਤੀ ਗਈ ਹੈ। 
ਆਈਐਸ ਦੀ ਯੋਜਨਾ ਵਿਚ ਬੈਂਕਾਂ ਨੂੰ ਲੁੱਟ ਕੇ ਫੰਡ ਜੁਟਾਉਣਾ, ਸਰਹੱਦੀ ਖੇਤਰਾਂ ਵਿਚ ਅੱਤਵਾਦੀ  ਹਮਲੇ ਕਰਨਾ, Îਇੰਟਰਨੈਸ਼ਨਲ ਨੈਟਵਰਕਾਂ ਦਾ Îਨਿਸ਼ਾਨਾ ਬਣਾਉਣਾ, ਆਤਮਘਾਤੀ ਹਮਲੇ ਕਰਨਾ, ਭੀੜ 'ਤੇ ਤੇਜ਼ ਗਤੀ ਨਾਲ ਗੱਡੀ ਚੜ੍ਹਾਉਣਾ ਅਤੇ ਕੰਪਿਊਟਰ ਹੈਕਿੰਗ ਦੇ ਜ਼ਰੀਏ ਨੂਕਸਾਨ ਪਹੁੰਚਾਉਣਾ ਸ਼ਾਮਲ ਹੈ। 

ਹੋਰ ਖਬਰਾਂ »