ਫਾਜ਼ਿਲਕਾ, 15 ਅਪ੍ਰੈਲ, (ਹ.ਬ.) : ਪਿੰਡ ਇਸਲਾਮਵਾਲਾ ਦੇ ਬਸ ਅੱਡੇ 'ਤੇ 12 ਅਪ੍ਰੈਲ ਰਾਤ Îਇੱਕ ਏਸੈਂਟ ਕਾਰ ਬੇਕਾਬੂ ਹੋ ਕੇ ਨਹਿਰ ਵਿਚ ਡਿੱਗ ਗਈ। ਹਾਦਸੇ ਦੌਰਾਨ ਕਾਰ ਵਿਚ ਸਵਾਰ ਚਾਰਾਂ ਨੌਜਵਾਨਾਂ ਦੀ ਮੌਤ ਹੋ ਗਈ। ਕਾਰ ਵਿਚ ਸਵਾਰ ਨੌਜਵਾਨ ਮੱਧ ਪ੍ਰਦੇਸ਼ ਵਿਚ ਕਣਕ ਦੀ ਕਟਾਈ ਕਰਕੇ ਵਾਪਸ ਫਾਜ਼ਿਲਕਾ ਪਰਤੇ ਸਨ। Îਇੱਥੋਂ ਉਹ ਕਾਰ ਰਾਹੀਂ ਅਪਣੇ ਪਿੰਡ ਮਿੱਡਾ ਲਈ ਰਵਾਨਾ ਹੋਏ ਪਰ ਜਦੋਂ ਇਹ ਨੌਜਵਾਨ ਘਰ ਨਹੀਂ ਪੁੱਜੇ ਤਾਂ ਪੜਤਾਲ ਕਰਨ ਅਤੇ ਘੰਟਿਆਂ ਦੀ ਭਾਲ ਪਿੱਛੋਂ ਪਤਾ ਲੱਗਾ ਕਿ ਉਨ੍ਹਾਂ ਦੀ ਕਾਰ ਗੰਗ ਕੈਨਾਲ ਵਿਚ ਡਿੱਗ ਗਈ ਹੈ।
13 ਅਪ੍ਰੈਲ ਦੀ ਬੀਤੀ ਰਾਤ ਤੋਂ ਅਗਲੇ ਦਿਨ ਦੁਪਹਿਰ ਇੱਕ ਵਜੇ ਤੱਕ ਗੰਗ ਕੈਨਾਲ ਵਿਚ ਗੋਤਾਖੋਰਾਂ ਦੀ ਟੀਮ ਵਲੋਂ ਚਲਾਈ ਗਈ ਮੁਹਿੰਮ ਦੌਰਾਨ ਕਾਰ ਘਟਨਾ ਸਥਾਨ ਤੋਂ 50 ਮੀਟਰ ਦੂਰੀ 'ਤੇ ਮਿਲ ਗਈ। ਕਰੇਨ ਦੀ ਮਦਦ ਨਾਲ ਕਾਰ ਨੂੰ ਬਾਹਰ ਕੱਢਿਆ ਗਿਆ ਤਾਂ ਉਸ ਵਿਚ ਸਵਾਰ ਚਾਰ ਨੌਜਵਾਨਾਂ ਦੀਆਂ ਦੇਹਾਂ ਵੀ ਮਿਲ ਗਈਆਂ।  ਹਾਦਸੇ ਦੇ ਮ੍ਰਿਤਕਾਂ ਦੀ ਪਛਾਣ ਗੁਰਪ੍ਰੀਤ ਸਿੰਘ 21, ਗੁਰਲਾਲ ਸਿੰਘ 19, ਜੱਸਾ ਸਿੰਘ 20, ਪ੍ਰਤਾਪ ਸਿੰਘ 20 ਵਜੋਂ ਹੋਈ। ਇਨ੍ਹਾਂ ਵਿਚੋਂ ਗੁਰਪ੍ਰੀਤ ਸਿੰਘ ਨੂੰ 14 ਅਪ੍ਰੈਲ ਲੂੰ ਸ਼ਗਨ ਪੈਣਾ ਸੀ ਅਤੇ 19 ਅਪ੍ਰੈਲ ਲੂੰ ਉਸ ਦਾ ਵਿਆਹ ਸੀ। ਉਹ ਮੱਧ ਪ੍ਰਦੇਸ਼ ਤੋਂ ਫਾਜ਼ਿਲਕਾ ਦੇ ਪਿੰਡ ਓਡੀਆਂ ਵਿਚ ਅਪਣੇ ਕੰਬਾਈਨ ਮਾਲਕ ਦੇ ਘਰ ਕਣਕ ਦੀ ਫਸਲ ਕੱਟਣ ਪਿੱਛੋਂ ਕੰਬਾਈਨ ਲੈ ਕੇ 12 ਅਪ੍ਰੈਲ ਨੂੰ ਵਾਪਸ ਆਇਆ ਸੀ। ਪਿੰਡ ਓਡੀਆਂ ਤੋਂ ਹੀ ਉਹ ਅਪਣੇ ਸਾਥੀਆਂ ਨਾਲ ਵਾਪਸ ਘਰ ਲਈ ਚੱਲੇ ਸਨ ਤਾਂ ਹਾਦਸਾ ਵਾਪਰ ਗਿਆ।  13 ਅਪ੍ਰੈਲ ਨੂੰ ਕੰਬਾਈਨ ਮਾਲਕ ਨੇ ਫੋਨ 'ਤੇ ਘਰ ਵਾਲਿਆਂ ਨੂੰ ਦੱਸਿਆ ਸੀ ਕਿ ਚਾਰੇ ਲੜਕੇ ਪਿੰਡ ਲਈ ਚਲ ਪਏ  ਹਨ ਪਰ ਪਿੰਡ ਨਾ ਪੁੱਜਣ 'ਤੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਭਾਲ ਕਰਨ ਤੋਂ ਬਾਅਦ ਪੁਲਿਸ ਨੇ 14 ਅਪ੍ਰੈਲ ਨੂੰ ਕਾਰ ਨੂੰ ਨਹਿਰ ਤੋਂ ਬਾਹਰ ਕੱਢਿਆ। ਚਾਰਾਂ ਨੌਜਵਾਨਾ  ਦੀਆਂ ਲਾਸ਼ਾਂ ਕਾਰ ਦੀ ਪਿਛਲੀ ਸੀਟ 'ਤੇ ਪਈਆਂ ਸਨ। 

ਹੋਰ ਖਬਰਾਂ »