ਪਿਤਾ ਨੇ ਤੰਗ ਆ ਕੇ ਕੀਤੀ ਖੁਦਕੁਸ਼ੀ
ਜੰਡਿਆਲਾ, 15 ਅਪ੍ਰੈਲ, (ਹ.ਬ.) : ਜੰਡਿਆਲਾ ਥਾਣੇ ਅਧੀਨ ਪੈਂਦੇ ਮੱਲੀਆਂ ਪਿੰਡ ਵਿਚ ਇੱਕ ਬਜ਼ੁਰਗ ਨੇ ਟਰਾਲੀ ਹੁਕ ਦੇ ਨਾਲ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। 
ਦੋਸ਼ ਹੈ ਕਿ ਅਮਰੀਕਾ ਵਿਚ ਰਹਿ ਰਹੀ ਉਸ ਦੀ ਧੀ ਪ੍ਰਭਜੋਤ ਕੌਰ ਨੂੰ ਉਸ ਦਾ ਪਤੀ ਅਤੇ ਪਰਿਵਾਰ ਦਾਜ ਲਿਆਉਣ ਲਈ ਤੰਗ ਕਰ ਰਹੇ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ ਵਿਚ ਲੈ ਕੇ ਪੋਸਟਮਾਰਟਮ ਕਰਵਾ ਦਿੱਤਾ।  ਪੁਲਿਸ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ।
ਫਿਲਹਾਲ ਜੰਡਿਆਲਾ ਗੁਰੂ  ਥਾਣੇ ਦੀ ਪੁਲਿਸ ਨੇ ਮਲੀਆਂ ਪਿੰਡ ਨਿਵਾਸੀ ਸੁਖਪ੍ਰੀਤ ਸਿੰਘ ਦੇ ਬਿਆਨ 'ਤੇ ਤਰਨਤਾਰਨ ਸਥਿਤ ਠਕਰਪੁਰ ਪਿੰਡ Îਨਿਵਾਸੀ ਉਸ ਦੇ ਭਣੋਈਏ ਰਵਿੰਦਰ ਸਿੰਘ, ਰਿਸ਼ਤੇਦਾਰ ਜਿੰਦਰ ਕੌਰ, ਰਾਜਵੰਤ ਕੌਰ ਅਤੇ ਸਤਿੰਦਰ ਸਿੰਘ ਦੇ ਖ਼ਿਲਾਫ਼ ਉਸ ਦੇ ਪਿਤਾ ਬਲਰਾਜ ਸਿੰਘ ਨੂੰ ਖੁਦਕੁਸ਼ੀ ਕਰਨ ਲਈ ਉਕਸਾਉਣ ਦੇ ਦੋਸ਼ ਵਿਚ ਕੇਸ ਦਰਜ ਕੀਤਾ ਹੈ। ਸੁਖਪ੍ਰੀਤ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੇ ਭੈਣ ਪ੍ਰਭਜੋਤ ਕੌਰ ਦਾ ਵਿਆਹ 29 ਨਵੰਬਰ 2015 ਨੂੰ ਰਵਿੰਦਰ ਸਿੰਘ ਦੇ ਨਾਲ ਕੀਤਾ ਸੀ। ਵਿਆਹ ਵਿਚ ਪਰਿਵਾਰ ਨੇ ਹੈਸੀਅਤ ਮੁਤਾਬਕ ਪ੍ਰਭਜੋਤ ਕੌਰ ਨੂੰ ਦਾਜ ਵੀ ਦਿੱਤਾ ਸੀ। ਵਿਅਹ ਦੇ ਕੁਝ ਸਮੇਂ ਬਾਅਦ  ਹੀ ਉਕਤ ਮੁਲਜ਼ਮਾਂ ਨੇ ਪ੍ਰਭਜੋਤ ਨੂੰ ਜ਼ਿਆਦਾ ਦਾਜ ਲਿਆਉਣ ਲਈ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ। ਸਾਲ 2017 ਵਿਚ ਉਸ ਦੀ ਭੈਣ ਪ੍ਰਭਜੋਤ ਕੌਰ ਅਤੇ ਜੀਜਾ ਰਵਿੰਦਰ ਸਿੰਘ ਕਾਰੋਬਾਰ ਦੇ ਸਿਲਸਿਲੇ ਵਿਚ ਅਮਰੀਕਾ ਚਲੇ ਗਏ ਸੀ। ਅਕਸਰ ਪ੍ਰਭਜੋਤ ਕੌਰ ਅਮਰੀਕਾ ਤੋਂ ਉਨ੍ਹਾਂ ਫੋਨ 'ਤੇ ਦੱਸਦੀ ਸੀ ਕਿ ਪਤੀ ਅਤੇ ਤਰਨਤਾਰਨ ਵਿਚ ਰਹਿ ਰਹੇ ਉਸ ਦੇ ਰਿਸ਼ਤੇਦਾਰ ਉਸ ਨੂੰ ਕਈ ਵਾਰ ਪ੍ਰੇਸ਼ਾਨ ਕਰ ਚੁੱਕੇ ਹਨ। ਹੁਣ ਤਾਂ ਪਤੀ ਉਸ ਨੂੰ ਅਮਰੀਕਾ ਵਿਚ ਕੋਠੀ ਖਰੀਦਣ ਲਈ ਪਿਤਾ ਕੋਲੋਂ ਪੈਸੇ ਲਿਆਉਣ ਲਈ ਮਾਰਕੁੱਟ ਕਰਦਾ ਹੈ। ਜਦ ਇਸ ਬਾਰੇ ਪਿਤਾ ਬਲਰਾਜ ਸਿੰਘ ਨੂੰ ਪਤਾ ਚਲਿਆ ਤਾਂ ਉਹ ਮਾਨਸਿਕ ਤਣਾਅ ਵਿਚ ਚਲੇ ਗਏ।

ਹੋਰ ਖਬਰਾਂ »

ਅੰਤਰਰਾਸ਼ਟਰੀ