ਜਲੰਧਰ, 15 ਅਪ੍ਰੈਲ, (ਹ.ਬ.) : ਰੈਸਟੋਰੈਂਟਸ ਐਂਡ ਪਬ ਚੇਨ Îਨਿਊਵੋ ਹੋਸਿਪੇਟੇਲਿਟੀ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਰਛਪਾਲ ਸਚਦੇਵਾ ਨੇ ਜਲੰਧਰ ਦੇ ਪੁਲਿਸ ਕਮਿਸ਼ਨਰ ਜੀਪੀਐਸ ਭੁੱਲਰ ਨੂੰ ਗਾਇਕ ਕਰਣ ਔਜਲਾ ਅਤੇ ਦੀਪ ਜੰਡੂ ਖ਼ਿਲਾਫ਼ ਧੋਖਾਧੜੀ ਦੀ ਸ਼ਿਕਾਇਤ ਦਿੱਤੀ। ਸ਼ਿਕਾਇਤ ਵਿਚ ਰਾਹੁਲ ਦੇਵ ਫ਼ਿਲਮਸ ਦੇ ਰਾਹੁਲ , ਅਭੀ ਅਤੇ ਸਪੇਡ ਅਭੀ ਫ਼ਿਲਮਸ ਦੇ ਕੁਣਾਲ ਦੇ ਨਾਂ ਵੀ ਸ਼ਾਮਲ ਹਨ। 
ਰਛਪਾਲ ਨੇ ਦੱਸਿਆ ਕਿ ਜਲੰਧਰ ਦੇ ਮਾਡਲ ਟਾਊਨ ਅਤੇ ਲੁਧਿਆਣਾ ਵਿਚ ਉਨ੍ਹਾਂ ਦਾ ਡੀਂਯੂਵੋ ਰੈਸਟੋਰੈਂਟ ਹੈ। 13 ਤੇ 14 ਅਪ੍ਰੈਲ ਨੂੰ ਉਨ੍ਹਾਂ ਨੇ ਅਪਣੇ ਦੋਵੇਂ ਰੈਸਟੋਰੈਂਟ ਵਿਚ ਗਾਇਕ ਕਰਣ ਔਜਲਾ ਅਤੇ ਦੀਪ ਜੰਡੂ ਦੇ ਪ੍ਰੋਗਰਾਮ ਰੱਖੇ ਹੋਏ ਸਨ। ਇਸ ਦੇ ਲਈ ਰਾਹੁਲ ਦੇਵ ਫ਼ਿਲਮਸ ਦੇ ਰਾਹੁਲ, ਅਭੀ ਅਤੇ ਸਪੇਡ ਅਭੀ ਫ਼ਿਲਮਸ ਦੇ ਕੁਣਾਲ ਨਾਲ ਸੰਪਰਕ ਹੋਇਆ ਸੀ ਅਤੇ ਸਵਾ ਤਿੰਨ ਲੱਖ ਰੁਪਏ ਵਿਚ ਡੀਲ ਹੋਈ ਸੀ । ਇੱਕ ਲੱਖ ਨੱਬੇ ਹਜ਼ਾਰ ਰੁਪਏ ਅਡਵਾਂਸ ਵਿਚ ਵੀ ਦਿੱਤੇ ਸੀ। ਉਨ੍ਹਾਂ ਦੱਸਿਆ ਕਿ ਪ੍ਰੋਗਰਾਮ ਤੋਂ ਠੀਕ ਚਾਰ ਦਿਨ ਪਹਿਲਾਂ ਰਾਹੁਲ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਅਤੇ ਪ੍ਰੋਗਰਾਮ ਲਈ 13 ਲੱਖ ਰੁਪਏ ਮੰਗਣ ਲੱਗਾ।  ਰਛਪਾਲ ਨੇ ਦੱਸਿਆ ਕਿ ਉਨ੍ਹਾਂ ਨੇ ਇੱਕਦਮ ਇੰਨੀ ਵੱਡੀ ਰਕਮ ਦੇਣ ਤੋਂ ਅਸਮਰਥਤਾ ਜ਼ਾਹਰ ਕੀਤੀ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਕੰਪਨੀ ਦੇ ਰਾਹੁਲ ਨੇ ਉਨ੍ਹਾਂ ਦਾ ਪ੍ਰੋਗਰਾਮ ਕਰਾਉਣ ਤੋਂ ਇਨਕਾਰ ਕਰ ਦਿੱਤਾ, ਜਿਸ ਨਾਲ ਉਨ੍ਹਾਂ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।  ਪੁਲਿਸ ਕਮਿਸ਼ਨਰ ਨੇ ਇਸ ਮਾਮਲੇ ਦੀ ਜਾਂਚ ਏਸੀਪੀ ਕਰਾਈਮ ਨੂੰ ਸੌਂਪੀ ਹੈ। 
ਉਧਰ, ਇਸ ਫ਼ਿਲਮ ਵਿਚ ਰਾਹੁਲ ਦੇਵ ਫ਼ਿਲਮਸ ਦੇ  ਰਾਹੁਲ ਨੇ ਦੱਸਿਆ ਕਿ ਉਨ੍ਹਾਂ ਨੇ ਕਦੇ ਵੀ 13 ਲੱਖ ਰੁਪਏ ਦੀ ਮੰਗ ਨਹੀਂ ਕੀਤੀ। ਉਨ੍ਹਾਂ ਦੀ ਡੀਲ ਸਵਾ ਤਿੰਨ ਲੱਖ ਰੁਪਏ ਵਿਚ ਹੋਈ ਸੀ ਅਤੇ ਉਹ ਵੀ ਉਨ੍ਹਾਂ ਪੂਰੇ ਨਹੀਂ ਦਿੱਤੇ ਗਏ ਸੀ।  ਇੱਕ ਲੱਖ ਨੱਬੇ ਹਜ਼ਾਰ  ਅਡਵਾਂਸ ਵਿਚ ਦਿੱਤੇ ਗਏ ਸੀ। ਜਿਸ ਤੋਂ ਬਾਅਦ ਕੋਈ ਪੈਸਾ ਨਹੀਂ ਮਿਲਿਆ। ਜਦ ਪੂਰੇ ਪੈਸੇ ਮੰਗੇ ਤਾਂ ਨਹੀਂ ਮਿਲੇ ਅਤੇ ਉਲਟਾ ਝੂਠੀ ਸ਼ਿਕਾਇਤ ਦਿੱਤੀ ਗਈ। ਜੇਕਰ ਰਛਪਾਲ ਦੇ ਕੋਲ ਕੋਈ ਸਬੂਤ ਹੈ ਕਿ 13 ਲੱਖ ਰੁਪਏ ਮੰਗੇ ਗਏ ਤਾਂ ਦਿਖਾਵੇ।  ਉਨ੍ਹਾਂ ਕਿਹਾ ਕਿ ਝੂਠੀ ਸ਼ਿਕਾਇਤ ਕਰਨ ਵਾਲੇ ਰਛਪਾਲ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਹੋਰ ਖਬਰਾਂ »