ਟੋਰਾਂਟੋ, 15 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਕੌਮਾਂਤਰੀ ਵਿਦਿਆਰਥੀਆਂ ਦੀ ਆਮਦ ਨਾਲ ਹੋ ਰਹੀ ਅਰਬਾਂ ਡਾਲਰ ਦੀ ਕਮਾਈ ਵਿਚ ਹੋਰ ਵਾਧਾ ਕਰਨ ਅਤੇ ਕਲਾਸਾਂ ਵਿਚ ਸਭਿਆਰਚਾਰਕ ਵੰਨ-ਸੁਵੰਨਤਾ ਨੂੰ ਹੁਲਾਰਾ ਦੇਣ ਖ਼ਾਤਰ ਕੈਨੇਡਾ ਸਰਕਾਰ ਨੇ ਹੋਰ ਜ਼ਿਆਦਾ ਕੌਮਾਂਤਰੀ ਵਿਦਿਆਰਥੀਆਂ ਲਈ ਦਰਵਾਜ਼ੇ ਖੋਲ•ਣ ਦੀ ਯੋਜਨਾ ਤਿਆਰ ਕੀਤੀ ਹੈ। 2010 ਤੋਂ 2016 ਦਰਮਿਆਨ ਕੈਨੇਡਾ ਨੂੰ ਕੌਮਾਂਤਰੀ ਵਿਦਿਆਰਥੀਆਂ ਤੋਂ ਹੋਣ ਵਾਲੀ ਆਮਦਨ 15.5 ਅਰਬ ਡਾਲਰ ਹੋ ਗਈ ਜਿਸ ਵਿਚ ਟਿਊਸ਼ਨ ਫ਼ੀਸ ਤੋਂ ਲੈ ਕੇ ਮਕਾਨ ਕਿਰਾਏ ਅਤੇ ਗਰੌਸਰੀਜ਼ ਦਾ ਖ਼ਰਚਾ ਸ਼ਾਮਲ ਹੈ। ਗਲੋਬਲ ਨਿਊਜ਼ ਦੀ ਰਿਪੋਰਟ ਮੁਤਾਬਕ ਵਿਦਿਆਰਥੀਆਂ ਦੀ ਆਮਦ ਨਾਲ 2016 ਵਿਚ ਇਕ ਲੱਖ 70 ਹਜ਼ਾਰ ਨੌਕਰੀਆਂ ਪੈਦਾ ਹੋਈਆਂ ਜੋ ਕੈਨੇਡਾ ਦੇ ਆਟੋ ਪਾਰਟਸ ਐਕਸਪੋਰਟ, ਏਅਰਕ੍ਰਾਫ਼ਟ ਅਤੇ ਲੰਬਰ ਉਦਯੋਗ ਤੋਂ ਕਿਤੇ ਜ਼ਿਆਦਾ ਸਨ। ਭਾਵੇਂ ਜ਼ਿਆਦਾਤਰ ਕੌਮਾਂਤਰੀ ਵਿਦਿਆਰਥੀ ਭਾਰਤ ਅਤੇ ਚੀਨ ਤੋਂ ਆ ਰਹੇ ਹਨ ਪਰ ਹੁਣ ਵੀਅਤਨਾਮ ਵਰਗੇ ਮੁਲਕਾਂ ਤੋਂ ਵੀ ਵਿਦਿਆਰਥੀਆਂ ਦੀ ਆਮਦ ਵਿਚ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਕੈਨੇਡਾ ਦੇ ਕਾਲਜ ਅਤੇ ਯੂਨੀਵਰਸਿਟੀਆਂ ਸਣੇ ਫ਼ੈਡਰਲ ਸਰਕਾਰ ਦੁਨੀਆਂ ਦੇ ਹੋਰਨਾਂ ਮੁਲਕਾਂ ਤੋਂ ਵਿਦਿਆਰਥੀਆਂ ਦੀ ਆਮਦ ਯਕੀਨੀ ਬਣਾਉਣ ਲਈ ਰਣਨੀਤੀ 'ਤੇ ਕੰਮ ਕਰ ਰਹੀ ਹੈ। ਯੂਨੀਵਰਸਿਟੀਜ਼ ਕੈਨੇਡਾ ਦੇ ਪ੍ਰਧਾਨ ਪੌਲ ਡੇਵਿਡਸਨ ਨੇ ਕਿਹਾ ਕਿ ਅਫ਼ਰੀਕੀ ਮੁਲਕਾਂ ਅਤੇ ਕੋਲੰਬੀਆ ਦੇ ਵਿਦਿਆਰਥੀਆਂ ਸਾਹਮਣੇ ਕੈਨੇਡਾ ਨੂੰ ਤਰਜੀਹੀ ਮੁਲਕ ਵਜੋਂ ਪੇਸ਼ ਕੀਤੇ ਜਾਣ ਦੀ ਜ਼ਰੂਰਤ ਹੈ। 

ਹੋਰ ਖਬਰਾਂ »