ਸੋਮਾਲੀਆ, 16 ਅਪ੍ਰੈਲ, (ਹ.ਬ.) : ਸੋਮਾਲੀਆ ਵਿਚ ਇਸਲਾਮਿਕ ਸਟੇਟ ਨੂੰÎ ਨਿਸ਼ਾਨਾ ਬਣਾ ਕੇ ਕੀਤੇ ਗਏ ਹਵਾਈ ਹਮਲੇ ਵਿਚ ਉਸ ਦਾ ਦੂਜੇ ਨੰਬਰ ਦਾ ਕਮਾਂਡਰ ਮਾਰਿਆ ਗਿਆ। ਪੁੰਟਲੈਂਡ ਦੇ ਸੁਰੱਖਿਆ ਮੰਤਰੀ ਨੇ ਇਹ ਐਲਾਨ ਕੀਤਾ। ਆਬਦੀਸਮੇਦ ਮੁਹੰਮਦ ਗਾਲਾਨ ਨੇ ਕਿਹਾ, ਹਵਾਈ ਹਮਲਾ ਬਾੜੀ ਖੇਤਰ ਦੇ ਇਸਕੁਸ਼ਬਨ ਜ਼ਿਲ੍ਹੇ ਦੇ ਹਿਰਿਰਿਓ ਪਿੰਡ ਦੇ ਕੋਲ ਦੁਪਹਿਰ  ਵੇਲੇ ਕੀਤਾ ਗਿਆ, ਜਦ ਕਮਾਂਡਰ ਅਬਦੀਹਾਕਿਮ ਧੋਕੂਬ ਅਤੇ ਉਸ ਦਾ ਇੱਕ ਸ਼ੱਕੀ ਸਾਥੀ ਕਾਰ ਵਿਚ ਜਾ ਰਹੇ ਸੀ। 
ਹਵਾਈ ਹਮਲਾ ਕਿਸ ਨੇ ਕੀਤਾ ਇਸ ਦੀ ਜਾਣਕਾਰੀ ਗਾਲਾਨ ਨੇ ਨਹੀਂ ਦਿੱਤੀ। ਗੌਰਤਲਬ ਹੈ ਕਿ ਸੋਮਾਲੀਆ ਵਿਚ ਆਈਐਸ ਦੇ ਅੱਤਵਾਦੀ ਕਾਫੀ ਗਿਣਤੀ ਵਿਚ ਮੌਜੂਦ ਹਨ। ਇਸ ਦੇ ਵਿਰੋਧੀ ਗੁੱਟ ਅਲ ਸ਼ਬਾਬ ਦੇ ਅੱਤਵਾਦੀਆਂ ਦੀ ਗਿਣਤੀ ਘੱਟ ਹੈ। ਇਸ ਸੰਗਠਨ ਦਾ ਅਲਕਾਇਦਾ ਨਾਲ ਸਬੰਧ ਹੈ। ਅਮਰੀਕਾ ਨੇ ਬੁਧਵਾਰ ਨੂੰ ਕਿਹਾ ਸੀ ਕਿ ਉਸ ਨੇ ਅਲ ਸ਼ਬਾਬ 'ਤੇ ਹਵਾਈ ਹਮਲੇ ਸ਼ੁਰੂ ਕਰ ਦਿੱਤੇ ਹਨ ਅਤੇ ਪਹਿਲਾਂ ਵੀ ਉਹ ਦੋਵੇਂ ਸਮੂਹਾਂ ਨੂੰ Îਨਿਸ਼ਾਨਾ ਬਣਾ ਚੁੱਕਾ ਹੈ।

ਹੋਰ ਖਬਰਾਂ »