ਵਾਸ਼ਿੰਗਟਨ, 16 ਅਪ੍ਰੈਲ, (ਹ.ਬ.) : ਅਮਰੀਕੀ ਸੰਸਦ ਦੇ ਹੇਠਲੇ ਸਦਨ  ਹਾਊਸ ਆਫ਼ ਰਿਪ੍ਰਜੈਂਟੇÎਟਿਵ ਦੀ ਸਪੀਕਰ ਨੈਂਸੀ ਪੇਲੋਸੀ ਨੇ ਰਾਸ਼ਟਰਪਤੀ ਟਰੰਪ 'ਤੇ ਇੱਕ ਮਹਿਲਾ ਮੁਸਲਿਮ ਸਾਂਸਦ ਦੀ ਜਾਨ ਖ਼ਤਰੇ ਵਿਚ ਪਾਉਣ ਦਾ ਦੋਸ਼ ਲਗਾਇਆ ਹੈ। ਡੈਮੋਕਰੇਟਿਕ ਪਾਰਟੀ ਦੀ ਸਾਂਸਦ ਪੇਲੋਸੀ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ 9/11 ਹਮਲਿਆਂ ਦੀ ਇੱਕ ਫੁਟੇਜ ਦੇ ਨਾਲ ਮਹਿਲਾ ਸਾਂਸਦ ਦੀ ਵੀਡੀਓ ਟਵੀਟ ਕਰਕੇ ਉਨ੍ਹਾਂ ਦੀ ਜਾਨ ਖ਼ਤਰੇ ਵਿਚ ਪਾ ਦਿੱਤੀ ਹੈ।  ਇਸ ਤੋਂ ਬਾਅਦ ਪੇਲੋਸੀ ਨੇ ਮਹਿਲਾ ਸਾਂਸਲ ਇਲਹਾਨ ਉਮਰ ਅਤੇ ਉਨ੍ਹਾਂ ਦੇ ਪਰਿਵਾਰ ਦੀ ਸੁਰੱਖਿਆ ਦੀ ਸਮੀਖਿਆ ਕਰਨ ਦਾ ਆਦੇਸ਼ ਦਿੱਤਾ ਹੈ।  ਇਸ ਦੌਰਾਨ ਟਰੰਪ ਪ੍ਰਸ਼ਾਸਨ ਦੀ ਅਧਿਕਾਰੀ ਸਾਰਾ ਸੈਂਡਰਸ ਨੇ ਇਨ੍ਹਾਂ ਦੋਸ਼ਾਂ ਦੇ ਖ਼ਿਲਾਫ਼ ਬਚਾਅ ਕੀਤਾ ਕਿ ਉਹ ਉਮਰ ਦੇ ਵਿਰੁੱਧ ਹਿੰਸਾ ਭੜਕਾ ਰਹੇ ਹਨ। ਸਦਨ ਦੀ ਸਪੀਕਰ ਪੇਲੋਸੀ ਨੇ ਰਾਸ਼ਟਰਪਤੀ ਟਰੰਪ ਨੂੰ ਇਲਹਾਨ ਦੀ ਕਲਿਪ ਹਟਾਉਣ ਦਾ ਮੰਗ ਕੀਤੀ ਹੈ। ਪੇਲੋਸੀ ਨੇ ਕਿਹਾ ਕਿ ਰਾਸ਼ਟਰਪਤੀ ਦੇ ਸ਼ਬਦਾਂ ਦੇ ਕਾਫੀ ਮਾਇਨੇ ਹਨ ਅਤੇ ਉਨ੍ਹਾਂ ਦੇ ਨਫਰਤ ਭਰੇ ਅਤੇ ਉਕਸਾਉਣ ਵਾਲੇ ਬਿਆਨ ਸਚਮੁਚ ਖ਼ਤਰਾ ਪੈਦਾ ਕਰਦੇ ਹਨ।  ਟਰੰਪ ਨੂੰ ਟਵਿਟਰ ਤੋਂ ਅਪਣੀ ਇਸ ਵੀਡੀਓ ਨੂੰ ਹਟਾਉਣਾ ਚਾਹੀਦਾ ਹੈ। ਪੇਲੋਸੀ ਮੁਤਾਬਕ, ਰਾਸ਼ਟਰਪਤੀ ਦੇ ਟਵੀਟ ਤੋਂ ਬਾਅਦ ਉਨ੍ਹਾਂ ਨੇ ਸਾਰਜੈਂਟ ਐਟ ਆਰਮਸ ਨਾਲ ਗੱਲਬਾਤ ਕਰਕੇ ਇਹ ਸੁਨਿਸ਼ਚਤ ਕੀਤਾ ਕਿ ਪੁਲਿਸ ਸਾਂਸਦ ਇਲਹਾਨ, ਉਨ੍ਹਾਂ ਦੇ ਪਰਵਾਰ ਅਤੇ ਉਨ੍ਹਾਂ ਦੇ ਸਟਾਫ਼ ਦੀ  ਸੁਰੱਖਿਆ ਦਾ ਆਕਲਨ ਕਰ ਰਹੀ ਹੈ। ਦੱਸਦੇ ਚਲੀਏ ਕਿ ਇਲਹਾਨ ਅਮਰੀਕੀ ਸੰਸਦ ਦੀ ਪਹਿਲੀ ਮੁਸਲਿਮ ਮਹਿਲਾ ਮੈਂਬਰ ਹੈ। ਕੁਝ ਦਿਨ ਪਹਿਲਾਂ ਉਨ੍ਹਾਂ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਸੀ। 

ਹੋਰ ਖਬਰਾਂ »