ਮੋਹਾਲੀ, 16 ਅਪ੍ਰੈਲ, (ਹ.ਬ.) : ਬਨੂੜ-ਲਾਂਡਰਾ ਰੋਡ 'ਤੇ ਸਥਿਤ ਪਿੰਡ ਹਵੇਲੀ ਵਿਚ  ਡੇਰਾ ਸੱਚਾ ਸੌਦਾ ਵਲੋਂ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਸੀ। ਇਸ ਮੌਕੇ 'ਤੇ ਨਾਮ ਚਰਚਾ ਵਿਚ ਡੇਰੇ ਦੇ ਅਧਿਕਾਰੀ ਤੇ ਸਿਆਸੀ ਵਿੰਗ ਦੇ ਮੈਂਬਰਾਂ ਸਣੇ ਕਰੀਬ 800-900 ਲੋਕ ਸ਼ਾਮਲ ਸੀ। 
ਹਾਲਾਤ ਉਦੋਂ ਤਣਾਅਪੂਰਣ ਬਣ ਗਏ ਜਦ ਰਾਜਪੁਰਾ ਅਤੇ ਬਨੂੜ ਤੋਂ ਕਈ ਸਿੱਖ ਜੱਥੇਬੰਦੀਆਂ ਅਤੇ ਨਿਹੰਗ ਇਸ ਨੂੰ ਬੰਦ ਕਰਾਉਣ ਪਹੁੰਚ ਗਏ। ਇਸ ਤੋਂ ਬਾਅਦ ਪੁਲਿਸ ਨੂੰ ਸਿੱਖ ਜੱਥੇਬੰਦੀਆਂ ਨੇ ਦੱਸਿਆ ਕਿ ਇਨ੍ਹਾਂ ਡੇਰਾ ਪ੍ਰਚਾਰਕਾਂ ਦੇ ਗੁਰੂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ ਸੀ। ਸਥਾਪਨਾ ਦਿਵਸ ਦੀ ਆੜ ਵਿਚ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੀ ਚੋਣ ਵਿਚ ਕਿਸ ਪਾਰਟੀ ਨੂੰ ਵੋਟ ਦੇਣੀ ਹੈ, ਜਿਸ ਵਿਚ ਕਈ ਸਿਆਸੀ ਨੇਤਾ ਵੀ ਸ਼ਾਮਲ ਹਨ। ਇਹ ਕੋਈ ਸਥਾਪਨਾ ਦਿਵਸ ਨਹੀਂ ਬਲਕਿ ਸਿਆਸੀ ਸਟੰਟ ਹੈ। 
ਦੁਪਹਿਰ 2 ਤੋਂ 4 ਵਜੇ ਤੱਕ ਹੋਣ ਵਾਲੇ ਇਸ ਸਥਾਪਨਾ ਦਿਵਸ ਵਿਚ ਪੁਲਿਸ ਨੂੰ ਨਿਹੰਗਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਹ ਪ੍ਰੋਗਰਾਮ ਨਾ ਰੁਕਵਾਇਾ ਗਿਆ ਤਾਂ ਇੱਥੇ ਖੂਨੀ ਸੰਘਰਸ਼ ਹੋਵੇਗਾ। ਜਿਸ ਦਾ ਜ਼ਿੰਮੇਦਾਰ ਪ੍ਰਸ਼ਾਸਨ ਹੋਵੇਗਾ। ਪਹਿਲਾਂ ਸਿੱਖ ਜੱਥੇਬੰਦੀਆਂ ਨੇ ਵਾਹਿਗੁਰੂ  ਦੇ ਜੈਕਾਰੇ ਲਗਾਏ ਅਤੇ ਡੇਰਾ ਸਮਰਥਕਾਂ ਨੂੰ ਰੋਕਿਆ। ਬਾਅਦ ਵਿਚ ਜੋ ਵੀ ਡੇਰਾ ਪ੍ਰੇਮੀ ਅਪਣੀ ਪਰਿਵਾਰ ਸਣੇ ਪ੍ਰੋਗਰਾਮ ਦੇ ਅੰਦਰ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ, ਉਨ੍ਹਾਂ ਜਬਰੀ ਰੋਕਣਾ ਸ਼ੁਰੂ ਕਰ ਦਿੱਤਾ। ਦੇਖਦੇ ਹੀ ਦੇਖਦੇ ਮਾਮਲਾ ਹੱਥੋਪਾਈ ਤੱਕ ਪੁੱਜ ਗਿਆ। ਬਨੂੜ ਪੁਲਿਸ ਨੂੰ ਮੌਕੇ 'ਤੇ ਪੈਰਾ ਮਿਲਟਰੀ ਫੋਰਸ ਬੁਲਾਉਣੀ ਪਈ। ਮਾਹੌਲ ਖਰਾਬ ਹੁੰਦਾ ਦੇਖ ਪ੍ਰਸ਼ਾਸਨ ਦੇ ਕਈ ਵੱਡੇ ਅਫ਼ਸਰ ਵੀ ਪਹੁੰਚ ਗਏ। 
ਦੱਸਿਆ ਜਾ ਰਿਹਾ ਹੈ ਕਿ ਨਾਮ ਚਰਚਾ ਨੂੰ ਲੈ ਕੇ ਜੋ ਪ੍ਰੋਗਰਾਮ ਕਰਾਇਆ ਜਾ ਰਿਹਾ ਸੀ ਉਹ ਗੈਰ ਕਾਨੂੰਨੀ ਤੌਰ 'ਤੇ ਕੀਤਾ ਜਾ ਰਿਹਾ ਸੀ। Îਇੱਥੇ ਤੱਕ ਕਿ ਪ੍ਰਸ਼ਾਸਨ ਤੋਂ ਆਗਿਆ ਤੱਕ ਨਹੀਂ ਲਈ  ਗਈ ਸੀ। ਲਾਊਡ ਸਪੀਕਰ ਵੀ ਬਗੈਰ ਆਗਿਆ ਲਗਾਏ ਗਏ ਸੀ।
ਸੂਚਨਾ ਮਿਲਦੇ ਹੀ ਮੋਹਾਲੀ ਪ੍ਰਸ਼ਾਸਨ ਲੂੰ ਹਾਈ ਅਲਰਟ ਕੀਤਾ ਗਿਆ। ਪੁਲਿਸ ਵਿਭਾਗ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਕੇ 'ਤੇ ਪਹੁੰਚੇ। ਮੋਹਾਲੀ ਤੋਂ ਪਹੁੰਚੇ ਐਸਡੀਐਮ ਜਗਦੀਸ਼ ਸਹਿਗਲ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਵਲੋਂ ਕਿਸੇ ਵੀ ਆਯੋਜਨ ਦੀ ਆਗਿਆ ਨਹੀਂ ਲਈ ਗਈ ਸੀ, ਜਿਸ ਕਾਰਨ ਇਹ ਪ੍ਰੋਗਰਾਮ ਰਦ ਕਰਵਾ ਦਿੱਤਾ ਗਿਆ।  ਬਾਅਦ ਵਿਚ ਡੇਰਾ ਪ੍ਰੇਮੀ ਅਤੇ ਉਨ੍ਹਾਂ ਦੇ  ਪਰਿਵਾਰਾਂ ਨੂੰ ਪੁਲਿਸ ਸੁਰੱਖਿਆ ਵਿਚ ਪ੍ਰੋਗਰਾਮ ਤੋਂ ਬਾਹਰ ਕੱਢ ਕੇ ਘਰ ਭੇਜਿਆ ਗਿਆ। 

ਹੋਰ ਖਬਰਾਂ »