ਲੁਧਿਆਣਾ, 16 ਅਪ੍ਰੈਲ, (ਹ.ਬ.) : ਲਿਵ ਇਨ ਰਿਲੇਸ਼ਨਸ਼ਿਪ ਵਿਚ ਰਹਿ ਰਹੀ ਔਰਤ ਨੇ ਰੋਡਵੇਜ਼ ਮੁਲਾਜ਼ਮ ਦੀ ਮੌਤ ਤੋਂ ਬਾਅਦ ਫਰਜ਼ੀ ਵਾਰਸ ਨਾਮਾ ਤਿਆਰ ਕਰਵਾ ਲਿਆ। ਉਸ ਦੇ ਆਧਾਰ 'ਤੇ ਉਸ ਨੇ ਨਾ ਸਿਰਫ ਉਸ ਦੇ ਸਾਰੇ ਸਰਕਾਰੀ ਫੰਡ ਹਥਿਆ ਲਏ, ਬਲਕਿ ਉਸ ਦੀ ਪੈਨਸ਼ਨ ਤੱਕ ਲੈਂਦੀ ਰਹੀ। ਮਾਮਲੇ 'ਤੇ ਇੰਜ ਹੀ ਪਰਦਾ ਪਿਆ ਰਹਿੰਦਾ ਜੇਕਰ ਮ੍ਰਿਤਕ ਦਾ ਬੇਟਾ ਕਾਨੂੰਨ ਦਾ ਸਹਾਰਾ ਨਾ ਲੈਂਦਾ। ਪੁਲਿਸ ਨੇ ਉਸ ਦੇ ਖ਼ਿਲਾਫ਼ ਕੇਸ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ। ਏਐਸਆਈ ਚਾਂਦ ਅਹੀਰ ਨੇ ਦੱਸਿਆ ਕਿ ਮੁਲਜ਼ਮ ਮਹਿਲਾ ਦੀ ਪਛਾਣ ਅਮਨ ਨਗਰ ਨਿਵਾਸੀ ਸਤਿਆ ਦੇਵੀ ਦੇ ਰੂਪ ਵਿਚ ਹੋਈ।  ਪੁਲਿਸ ਨੇ ਜਲੰਧਰ ਦੇ ਅਲੀ ਮੁਹੱਲਾ Îਨਿਵਾਸੀ ਜਗਦੇਵ ਸਿੰਘ ਦੀ ਸ਼ਿਕਾਇਤ 'ਤੇ ਉਸ ਦੇ ਖ਼ਿਲਾਫ਼ ਕੇਸ ਦਰਜ ਕੀਤਾ। 
ਪੁਲਿਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ ਵਿਚ ਉਸ ਨੇ ਦੱਸਿਆ ਕਿ ਉਸ ਦੇ ਪਿਤਾ ਬਨਾਰਸੀ ਦਾਸ ਰੋਡਵੇਜ਼ ਦੇ ਲੁਧਿਆਣਾ ਡਿੱਪੂ ਵਿਚ ਮਕੈਨਿਕ ਦੀ ਨੌਕਰੀ ਕਰਦੇ ਸੀ। ਉਹ ਲੁਧਿਆਣਾ ਵਿਚ ਹੀ ਰਹਿੰਦੇ ਸਨ। 1996 ਵਿਚ ਉਸ ਦੇ ਪਿਤਾ ਦੇ ਅਮਨ ਨਗਰ ਨਿਵਾਸੀ ਸਤਿਆ ਪਤਨੀ ਹਰਮੇਸ਼ ਲਾਲ ਦੇ ਨਾਲ ਪ੍ਰੇਮ ਸਬੰਧ ਬਣ ਗਏ। ਇਸ ਤੋਂ ਬਾਅਦ ਦੋਵੇਂ ਲਿਵ ਇਨ ਰਿਨੇਸ਼ਨਸ਼ਿਪ ਵਿਚ ਰਹਿਣ ਲੱਗੇ। 2001 ਵਿਚ ਉਸ ਦੇ ਪਿਤਾ ਦੀ ਮੌਤ ਹੋ ਗਈ। ਇਸ ਤੋਂ ਬਾਅਦ 2004 ਵਿਚ ਸੱਤਿਆ ਨੇ ਫਰਜ਼ੀ ਵਾਰਸ ਨਾਮਾ ਤਿਆਰ ਕੀਤਾ।
ਇਸ ਵਿਚ ਉਸ ਨੇ ਖੁਦ ਨੂੰ ਹਰਮੇਸ਼ ਲਾਲ ਦੀ ਵਿਧਵਾ ਦੱਸਿਆ। ਉਸ ਦੇ ਆਧਾਰ 'ਤੇ ਮਹਿਲਾ ਨੇ ਰੋਡਵੇਜ਼ ਵਿਚ ਬਕਾਇਆ ਨਿਕਲ ਰਹੇ ਸਾਰੇ ਵਿੱਤੀ ਲਾਭ ਹਾਸਲ ਕੀਤੇ। ਮੁਲਜ਼ਮ ਮਹਿਲਾ ਅੱਜ ਤੱਕ ਬਨਾਰਸੀ ਦਾਸ ਦੀ ਵਿਧਵਾ ਬਣ ਕੇ ਉਸ ਦੀ ਪੈਨਸ਼ਨ ਲੈਂਦੀ ਰਹੀ, ਜਦ ਕਿ ਉਸ ਦਾ ਅਸਲੀ ਪਤੀ ਹਰਮੇਸ਼ ਲਾਲ ਅਜੇ ਜ਼ਿੰਦਾ ਹੈ। ਏਐਸਆਈ ਚਾਂਦ ਅਹੀਰ ਨੇ ਦੱਸਿਆ ਕਿ ਮਹਿਲਾ ਵਲੋਂ ਦਿੱਤੇ ਵਾਰਸਨਾਮੇ ਦੀ ਜਾਂਚ ਤੋਂ ਬਾਅਦ ਉਪ ਮੰਡਲ ਮੈਜਿਸਟ੍ਰੇਟ ਨੇ ਉਸ ਨੂੰ ਫਰਜ਼ੀ ਫਰਾਰ ਦਿੱਤਾ ਅਤੇ ਮਹਿਲਾ ਦੇ ਖ਼ਿਲਾਫ਼ ਕੇਸ ਦਰਜ ਕਰਨ ਦੀ ਸਿਫਾਰਸ਼ ਕਰ ਦਿੰਤੀ।

ਹੋਰ ਖਬਰਾਂ »