ਜੰਮੂ, 16 ਅਪ੍ਰੈਲ, (ਹ.ਬ.) : ਸਰਹੱਦੀ ਅਰਨੀਆ ਇਲਾਕੇ ਵਿਚ ਲੋਕਾਂ ਨੇ ਇੱਕ ਪਾਕਿਸਤਾਨੀ ਕਬੂਤਰ ਨੂੰ ਫੜ ਕੇ ਪੁਲਿਸ ਨੂੰ ਸੌਂਪ ਦਿੱਤਾ। ਕਬੂਤਰ 'ਤੇ ਉਰਦੂ ਵਿਚ   ਅੱਖਰ ਅਤੇ ਇੱਕ ਨੰਬਰ ਲਿਖਿਆ ਸੀ। ਕਬੂਤਰ ਨੂੰ ਅਰਨੀਆ ਦੇ ਦੇਵੀਗੜ੍ਹ ਇਲਾਕੇ ਵਿਚ ਸੈਨਾ ਦੇ ਕੈਂਪ ਕੋਲ ਉਡਦੇ ਹੋਏ ਸੋਹਲ ਲਾਲ ਨਾਂ ਦੇ ਵਿਅਕਤੀ ਨੇ ਦੇਖਿਆ।
ਕਬੂਤਰ 'ਤੇ ਉਰਦੂ ਵਿਚ ਕੁਝ ਲਿਖਿਆ ਦੇਖ ਉਸ ਨੂੰ ਸ਼ੱਕ ਹੋਇਆ। ਸੋਹਨ ਨੇ ਕਬੂਤਰ ਨੂੰ ਫੜ ਕੇ ਪੁਲਿਸ ਨੂੰ ਸੌਂਪ ਦਿੱਤਾ। ਪੁਲਿਸ ਨੇ ਕਬੂਤਰ 'ਤੇ ਲਿਖੇ ਅੱਖਰ ਨੂੰ ਪੜ੍ਹਿਆ ਤਾਂ ਪਤਾ ਚਲਿਆ ਕਿ ਉਸ 'ਤੇ ਰਫੀਕੀ  ਜੱਟ ਨਾਂ ਲਿਖਿਆ ਸੀ। ਇਸ ਦੇ ਨਾਲ ਹੀ ਨੰਬਰ ਡੀ345-4650397 ਲਿਖਿਆ ਸੀ। ਪੁਲਿਸ ਲਿਖੇ ਨੰਬਰ ਨੂੰ ਡੀ ਕੋਡ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਨਾਂ ਤਾਂ ਕਬੂਤਰ ਦੇ ਮਾਲਕ ਦਾ ਹੋ ਸਕਦਾ ਹੈ। ਲੇਕਿਨ ਉਸ 'ਤੇ ਲਿਖਿਆ ਨੰਬਰ ਸ਼ੱਕ ਪੈਦਾ ਕਰ ਰਿਹਾ ਹੈ। ਪੁਲਿਸ ਨੂੰ ਕਬੂਤਰ ਦੇ ਜਾਸੂਸੀ ਵਿਚ ਇਸਤੇਮਾਲ ਹੋਣ ਦਾ ਵੀ ਸ਼ੱਕ ਹੈ। ਪੁਲਿਸ ਇਸ ਨੰਬਰ ਦੀ ਜਾਂਚ ਕਰ ਰਹੀ ਹੈ ਤਾਕਿ ਉਸ ਕੋਲੋਂ ਕੁਝ ਜਾਣਕਾਰੀ ਮਿਲ ਸਕੇ।

ਹੋਰ ਖਬਰਾਂ »