ਮੋਹਾਲੀ, 17 ਅਪ੍ਰੈਲ, (ਹ.ਬ.) : ਚੰਡੀਗੜ੍ਹ ਕੌਮਾਂਤਰੀ ਏਅਰਪੋਰਟ 'ਤੇ ਦੁਬਈ ਤੋਂ ਆਈ ਇੱਕ ਫਲਾਈਟ ਵਿਚੋਂ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਸਾਢੇ ਤਿੰਨ ਕਿਲੋ ਸੋਨਾ ਬਰਾਮਦ ਕਰ ਲਿਆ, ਜੋ ਕਿ ਸੋਨੇ ਦੇ 3 ਬਿਸਕੁਟਾਂ ਦੇ ਰੂਪ ਵਿਚ ਸੀ। ਅਜੇ ਇਹ ਪਤਾ ਨਹੀਂ ਚਲ ਸਕਿਆ ਕਿ ਫਲਾਈਟ ਵਿਚ ਸੋਨਾ ਕੌਣ ਲੈ ਕੇ ਆਇਆ ਸੀ।
ਕਸਟਮ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਕਰੀਬ 12 ਵਜੇ ਦੁਬਈ ਤੋਂ ਫਲਾਈਟ ਆਈ। ਵਿਭਾਗ ਦੀ ਟੀਮ ਨੇ ਜਹਾਜ਼ ਅੰਦਰ ਜਾਂਚ ਕੀਤੀ ਤਾਂ ਸੀਟ ਨੰਬਰ 22 ਐਫ ਦੇ ਕੋਲ ਲੁਕਾ ਕੇ ਸੋਨਾ ਰੱਖਿਆ ਹੋਇਆ ਸੀ। ਇਸ ਦੀ ਕੀਮਤ  1.14 ਕਰੋੜ ਰੁਪਏ ਦੱਸੀ ਜਾ ਰਹੀ ਹੈ। ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਰਿਕਵਰੀ ਹੈ। ਏਅਰਪੋਰਟ ਥਾਣੇ ਦੇ ਐਸਐਚਓ ਬਲਜੀਤ ਸਿੰਘ ਨੇ ਦੱਸਿਆ ਕਿ ਕਸਟਮ ਵਿਭਾਗ ਨੇ  ਸੋਨੇ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਚੰਡੀਗੜ੍ਹ ਏਅਰਪੋਰਟ 'ਤੇ ਸੋਨਾ ਫੜੇ ਜਾਣ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਇਸ ਤੋਂ ਪਹਿਲਾਂ ਵੀ ਸੋਨਾ ਫੜਨ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ।
 

ਹੋਰ ਖਬਰਾਂ »

ਹਮਦਰਦ ਟੀ.ਵੀ.