ਬਠਿੰਡਾ, 17 ਅਪ੍ਰੈਲ, (ਹ.ਬ.) : ਸਾਈਂ ਨਗਰ ਵਿਚ ਜੋਧਪੁਰ ਰੋਮਾਣਾ ਰਜਵਾਹੇ ਵਿਚ ਸਿਰਸਾ ਰੇਲਵੇ ਲਾਈਨ ਹੇਠਾਂ ਸਿਰ ਕਟੀ ਲਾਸ਼ ਮਿਲਣ ਕਾਰਨ ਸਨਸਨੀ ਫੈਲ ਗਈ। ਨਿਰਵਸਤਰ ਹਾਲਤ ਵਿਚ ਮਿਲੀ ਲਾਸ਼ ਕੁੜੀ ਹੈ ਅਤੇ ਜਿਸ ਨੂੰ ਬੇਰਹਿਮੀ ਨਾਲ ਕਤਲ ਕਰਕੇ ਉਸ ਦਾ ਸਿਰ ਧੜ ਨਾਲੋਂ ਅਲੱਗ ਕਰ ਦਿੱਤਾ ਅਤੇ ਲਾਸ਼ ਨੂੰ ਖੁਰਦ ਬੁਰਦ ਕਰਨ ਲਈ ਸਿਰ ਨੂੰ ਧੜ ਨਾਲੋਂ ਡੇਢ ਕਿਲੋ ਮੀਟਰ ਦੂਰ ਜਾ ਕੇ ਸੁੱਟ ਦਿੱਤਾ।  ਪੁਲਿਸ ਨੇ ਘਟਨਾ ਸਥਾਨ 'ਤੇ ਜਾ ਕੇ ਜਾਇਜ਼ਾ ਲਿਆ। ਮੁਢਲੀ ਜਾਂਚ ਵਿਚ ਮਾਮਲਾ ਜਬਰ ਜਨਾਹ ਤੋਂ ਬਾਅਦ ਕਤਲ ਕੀਤੇ ਜਾਣ ਦਾ ਲੱਗ ਰਿਹਾ ਹੈ। 
ਇਸ ਘਟਨਾ ਦਾ ਉਦੋਂ ਪਤਾ ਲੱਗਾ ਜਦ ਮੰਗਲਵਾਰ ਸ਼ਾਮ ਨੂੰ ਇੱਕ ਕਿਸਾਨ ਅਪਣੇ ਖੇਤ ਵਿਚ ਕੰਮ ਕਰਨ ਜਾ ਰਿਹਾ ਸੀ। ਉਸ ਦੇ ਖੇਤ ਨਜ਼ਦੀਕ ਵਾਲੇ ਰਜਵਾਹੇ ਦੇ ਪੁਲ ਹੇਠਾਂ Îਇੱਕ ਲਾਸ਼ ਪਈ ਸੀ। ਉਹ ਪੁਲ ਨੇੜੇ ਗਿਆ ਤਾਂ ਉਥੇ ਲੜਕੀ ਦੀ ਲਾਸ਼ ਪਈ ਸੀ। ਉਸ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਲੜਕੀ ਦਾ ਧੜ ਰੇਲਵੇ ਲਾਈਨ ਲਈ ਬਣਾਏ ਗਏ ਪੁਲ ਹੇਠਾਂ ਪਿਆ ਸੀ ਤੇ ਡੇਢ ਕਿਲੋਮੀਟਰ ਦੂਰ ਉਸ ਦਾ ਸਿਰ ਪਿਆ ਸੀ। ਜੀਆਰਪੀ ਦੇ ਇੰਸਪੈਕਟਰ ਕੁਸ਼ਵੰਤ ਸਿੰਘ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਅਣਪਛਾਤੇ ਵਿਅਕਤੀ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। 

ਹੋਰ ਖਬਰਾਂ »

ਹਮਦਰਦ ਟੀ.ਵੀ.