ਮੋਗਾ, 17 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਪੰਜਾਬ ਵਿਚ ਲਗਾਤਾਰ ਦੂਜੇ ਦਿਨ ਬਾਰਸ਼ ਅਤੇ ਤੇਜ਼ ਹਵਾਵਾਂ ਨੇ ਕਿਸਾਨਾਂ ਦੀ ਜਾਨ ਮੁੱਠੀ ਵਿਚ ਲਿਆ ਦਿਤੀ। ਬਾਰਸ਼ ਕਾਰਨ ਜਿਥੇ ਖੇਤਾਂ ਵਿਚ ਫ਼ਸਲ ਨੁਕਸਾਨੀ ਗਈ, ਉਥੇ ਹੀ ਮੰਡੀਆਂ ਵਿਚ ਵੀ ਢੁਕਵੇਂ ਪ੍ਰਬੰਧ ਨਾ ਹੋਣ ਕਾਰਨ ਕਣਕ ਭਿੱਜ ਗਈ। ਲੁਧਿਆਣਾ, ਰੋਪੜ, ਸੰਗਰੂਰ ਅਤੇ ਬਰਨਾਲਾ ਜ਼ਿਲਿ•ਆਂ ਵਿਚ ਫ਼ਸਲਾਂ ਦੇ ਨੁਕਸਾਨ ਦੀਆਂ ਰਿਪੋਰਟ ਮਿਲੀਆਂ ਹਨ। ਮੋਗਾ ਦੀ ਮੰਡੀ ਵਿਚ ਫ਼ਸਲ ਨੂੰ ਮੌਸਮੀ ਆਫ਼ਤਾਂ ਤੋਂ ਬਚਾਉਣ ਲਈ ਸ਼ੈਡਾਂ ਦਾ ਕੰਮ ਪਿਛਲੇ ਮਹੀਨੇ ਤੋਂ ਲਟਕ ਰਿਹਾ ਹੈ ਅਤੇ ਫ਼ਸਲ ਦੀ ਵਾਢੀ ਸ਼ੁਰੂ ਹੋਣ ਤੱਕ ਇਸ ਨੂੰ ਮੁਕੰਮਲ ਨਹੀਂ ਕੀਤਾ ਜਾ ਸਕਿਆ। ਇਥੋਂ ਤੱਕ ਕਿ ਮੰਡੀ ਵਿਚ ਸਾਫ਼-ਸਫ਼ਾਈ ਦੇ ਪ੍ਰਬੰਧ ਵੀ ਨਹੀਂ ਕੀਤੇ ਜਾ ਰਹੇ। ਦੂਜੇ ਪਾਸੇ ਆੜ•ਤੀ ਐਸੋਸੀਏਸ਼ ਦੇ ਪ੍ਰਧਾਨ ਪ੍ਰਭਜੀਤ ਸਿੰਘ ਕਾਲਾ ਅਤੇ ਮਾਰਕਿਟ ਕਮੇਟੀ ਦੇ ਸਕੱਤਰ ਜਸ਼ਨਦੀਪ ਸਿੰਘ ਨੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਇਸੇ ਦਰਮਿਆਨ ਤਰਨਤਾਰਨ ਜ਼ਿਲ•ੇ ਦੇ ਪਿੰਡ ਘਰਿਆਲਾ ਖੁਰਦ ਵਿਚ ਬੇਮੌਸਮੀ ਬਰਸਾਤ ਕਾਰਨ ਫ਼ਸਲ ਨੁਕਸਾਨੇ ਜਾਣ ਤੋਂ ਦੁਖੀ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਕਿਸਾਨਾਂ ਨੇ ਕਿਹਾ ਕਿ ਬਾਰਸ਼ ਕਾਰਨ ਕੁਲ ਮਿਲਾ ਕੇ 60 ਤੋਂ 70 ਏਕੜ ਵਿਚ ਫ਼ਸਲ ਦਾ ਨੁਕਸਾਨ ਹੋਇਆ।

ਹੋਰ ਖਬਰਾਂ »

ਹਮਦਰਦ ਟੀ.ਵੀ.