ਨਵੀਂ ਦਿੱਲੀ, 18 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੈਲੀਕਾਪਟਰ ਦੀ ਤਲਾਸ਼ੀ ਲੈਣ ਵਾਲੇ ਚੋਣ ਆਬਜ਼ਰਵਰ ਨੂੰ ਡਿਊਟੀ ਵਿਚ ਕੋਤਾਹੀ ਦੇ ਦੋਸ਼ ਹੇਠ ਮੁਅੱਤਲ ਕਰ ਦਿਤਾ ਗਿਆ ਪਰ ਅਫ਼ਸਰ ਦੇ ਮੁਸਲਮਾਨ ਹੋਣ ਕਾਰਨ ਕਈ ਤਰ•ਾਂ ਦੇ ਸਵਾਲ ਉਠ ਰਹੇ ਹਨ। ਚੋਣ ਕਮਿਸ਼ਨ ਵੱਲੋਂ ਜਾਰੀ ਹੁਕਮਾ ਤਹਿਤ ਕਰਨਾਟਕ ਕੇਡਰ ਦੇ ਆਈ.ਏ.ਐਸ. ਅਫ਼ਸਰ ਮੁਹੰਮਦ ਮੋਹਸਿਨ ਨੂੰ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਦੇ ਸੁਰੱਖਿਆ ਘੇਰੇ ਵਾਲੇ ਵੀਵੀਆਈਪੀਜ਼ ਨਾਲ ਸਬੰਧਤ ਹਦਾਇਤਾਂ ਦੀ ਪਾਲਣਾ ਨਾ ਕਰਨ ਦਾ ਦੋਸ਼ੀ ਕਰਾਰ ਦਿਤਾ ਗਿਆ। ਦੱਸ ਦੇਈਏ ਕਿ ਮੁਹੰਮਦ ਮੋਹਸਿਨ ਨੇ 16 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਸੰਭਲਪੁਰ ਚੋਣ ਰੈਲੀ ਦੌਰਾਨ ਹੈਲੀਕਾਪਟਰ ਦੀ ਤਲਾਸ਼ੀ ਲਈ ਅਤੇ ਇਸ ਪ੍ਰਕਿਰਿਆ ਕਾਰਨ ਮੋਦੀ ਨੂੰ 15 ਮਿੰਟ ਉਡੀਕ ਕਰਨੀ ਪਈ। ਚੋਣ ਕਮਿਸ਼ਨ ਨੇ ਕਿਹਾ ਕਿ ਸੰਭਲਪੁਰ ਵਿਖੇ ਪ੍ਰਧਾਨ ਮੰਤਰੀ ਦੇ ਹੈਲੀਕਾਪਟਰ ਦੀ ਤਲਾਸ਼ ਨਿਯਮਾਂ ਮੁਤਾਬਕ ਨਹੀਂ ਲਈ ਗਈ। ਐਸ.ਪੀ.ਜੀ. ਦੇ ਸੁਰੱਖਿਆ ਘੇਰੇ ਵਾਲੇ ਵੀਵੀਆਈਪੀਜ਼ ਨੂੰ ਇਸ ਤਰੀਕੇ ਦੀ ਤਲਾਸ਼ੀ ਤੋਂ ਛੋਟ ਹੁੰਦੀ ਹੈ। ਉਧਰ ਇਸ ਤੋਂ ਪਹਿਲਾਂ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਦੇ ਹੈਲੀਕਾਪਟਰ ਦੀ ਵੀ ਤਲਾਸ਼ੀ ਲਈ ਗਈ ਪਰ ਇਸ ਮਾਮਲੇ ਕੋਈ ਅਫ਼ਸਰ ਮੁਅੱਤਲ ਨਹੀਂ ਕੀਤਾ ਗਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.