ਹੁਣ ਦੁਨੀਆਂ ਨੂੰ ਗੁਰੂ ਸਾਹਿਬਾਨ ਵੱਲੋਂ ਦਿਖਾਏ ਰਾਹ 'ਤੇ ਚੱਲਣ ਲਈ ਪ੍ਰੇਰਿਤ ਕਰ ਰਿਹੈ

ਵੈਨਕੂਵਰ, 18 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਸਿੱਖ ਧਰਮ ਦੇ ਸਿਧਾਂਤਾਂ ਅਤੇ ਸਿੱਖਿਆਵਾਂ ਤੋਂ ਹਾਂਗ-ਕਾਂਗ ਦਾ ਪੈਟ ਚੁੰਗ ਐਨਾ ਪ੍ਰਭਾਵਤ ਹੋਇਆ ਕਿ ਪੈਟ ਸਿੰਘ ਬਣ ਗਿਆ ਅਤੇ ਹੁਣ ਪੂਰਨ ਸਿੱਖ ਸਰੂਪ ਵਿਚ ਦੁਨੀਆਂ ਨੂੰ ਗੁਰੂ ਸਾਹਿਬਾਨ ਵੱਲੋਂ ਦਿਖਾਇਆ ਰਾਹ ਅਪਨਾਉਣ ਲਈ ਪ੍ਰੇਰਿਤ ਕਰ ਰਿਹਾ ਹੈ। ਪੈਟ ਸਿੰਘ ਚੀਨੀ ਮੂਲ ਦੇ ਗਿਣੇ-ਚੁਣੇ ਸਿੱਖਾਂ ਵਿਚੋਂ ਹੈ ਜਿਸ ਨੂੰ ਕੁਝ ਸਾਲ ਪਹਿਲਾਂ ਤੱਕ ਸਿੱਖ ਧਰਮ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਸੀ। ਇਕ ਦਿਨ ਪੈਟ ਸਿੰਘ ਨੇ ਵੈਨਕੂਵਰ ਦੇ ਕਾਰਨੇਗੀ ਕਮਿਊਨਿਟੀ ਸੈਂਟਰ ਦੇ ਬਾਹਰ ਲੋਕਾਂ ਦੀ ਭੀੜ ਵੇਖੀ ਅਤੇ ਮਨ ਵਿਚ ਉਠ ਰਹੇ ਸਵਾਲਾਂ ਨੂੰ ਸ਼ਾਂਤ ਕਰਨ ਲਈ ਉਹ ਭੀੜ ਦੇ ਨੇੜੇ ਪੁੱਜ ਗਿਆ। ਪੈਟ ਸਿੰਘ ਨੇ ਵੇਖਿਆ ਕਿ ਲੋਕਾਂ ਨੂੰ ਮੁਫ਼ਤ ਖਾਣਾ ਵੰਡਿਆ ਜਾ ਰਿਹਾ ਸੀ ਅਤੇ ਇਹ ਸਰਕਾਰ ਵੱਲੋਂ ਨਹੀਂ ਸਗੋਂ ਸਿੱਖ ਭਾਈਚਾਰੇ ਦੇ ਲੋਕ ਵੰਡ ਰਹੇ ਸਨ। ਸਿੱਖ ਵਾਲੰਟੀਅਰਾਂ ਨਾਲ ਗੱਲਬਾਤ ਕਰਨ ਮਗਰੋਂ ਪੈਟ ਚੁੰਗ ਆਪਣੇ ਆਪ ਨੂੰ ਰੋਕ ਸਕਿਆ ਅਤੇ ਤੁਰਤ ਸਿਰ ਢਕ ਦੇ ਲੰਗਰ ਵਰਤਾਉਣਾ ਸ਼ੁਰੂ ਕਰ ਦਿਤਾ। ਸਿੱਖ ਧਰਮ ਵਿਚ ਲੰਗਰ ਦੇ ਸਿਧਾਂਤ ਨੇ ਪੈਟ ਚੁੰਗ ਦੀ ਜ਼ਿੰਦਗੀ ਬਦਲ ਦਿਤੀ ਅਤੇ ਉਸ ਨੇ ਸਿੱਖੀ ਬਾਰੇ ਪੜ•ਨਾ ਸ਼ੁਰੂ ਕਰ ਦਿਤਾ। ਇਸੇ ਦਰਮਿਆਨ ਉਹ ਗੁਰੂ ਨਾਨਕ ਫ਼ਰੀ ਕਿਚਨ ਨਾਲ ਵਾਲੰਟੀਅਰ ਵਜੋਂ ਸੇਵਾ ਵੀ ਨਿਭਾਉਂਦਾ ਰਿਹਾ ਅਤੇ ਪੂਰਨ ਸਿੱਖੀ ਸਰੂਪ ਧਾਰਨ ਕਰ ਲਿਆ। ਪੈਟ ਸਿੰਘ ਨੇ ਕਿਹਾ ਕਿ ਦੁਨੀਆਂ ਦਾ ਹਰ ਇਨਸਾਨ ਸਿੱਖ ਬਣ ਸਕਦਾ ਹੈ ਜੋ ਇਕ ਪ੍ਰਮਾਤਮਾ ਵਿਚ ਵਿਸ਼ਵਾਸ ਰਖਦਾ ਹੋਵੇ।

ਹੋਰ ਖਬਰਾਂ »

ਹਮਦਰਦ ਟੀ.ਵੀ.