ਬਠਿੰਡਾ, 19 ਅਪ੍ਰੈਲ, (ਹ.ਬ.) : ਕੰਮ ਕਰਨ ਤੋਂ ਇਨਕਾਰ ਕਰਨ 'ਤੇ ਸਾਥੀ ਡਾਂਸਰ ਨੇ ਹੋਰ ਦੋਸਤਾਂ ਦੇ ਨਾਲ ਮਿਲ ਕੇ ਡਾਂਸਰ ਸਪਨਾ ਦਾ ਸਿਰ, ਧੜ ਨਾਲੋਂ ਅਲੱਗ ਕਰ ਦਿੱਤਾ। ਹੱਤਿਆ ਤੋਂ ਪਹਿਲਾਂ ਡਾਂਸਰ ਨੂੰ ਸ਼ਰਾਬ ਪਿਲਾਈ ਗਈ। ਪੁਲਿਸ ਨੇ ਕੇਸ ਦਰਜ ਕਰਕੇ ਮੁਲਜ਼ਮ ਡਾਂਸਰ ਪੂਨਮ, ਮਨਪ੍ਰੀਤ ਸਿੰਘ ਅਤੇ ਸੁਖਵਿੰਦਰ ਸਿੰਘ ਨੂੰ ਕਾਬੂ ਕਰ ਲਿਆ।
ਐਸਐਸਪੀ ਨਾਨਕ ਸਿੰਘ ਨੇ ਦੱਸਿਆ ਕਿ 16 ਅਪ੍ਰੈਲ ਦੇਰ ਰਾਤ ਨੂੰ ਸਿਰਸਾ ਰੇਲਵੇ ਲਾਈਨ ਦੇ ਕੋਲ ਸਥਿਤ ਇਕ ਰਜਵਾਹੇ ਤੋਂ ਲੜਕੀ ਦਾ ਕਟਿਆ ਹੋਇਆ ਸਿਰ ਅਤੇ ਥੋੜ੍ਹੀ ਦੂਰ ਧੜ ਮਿਲਿਆ ਸੀ।  ਐਸਐਸਪੀ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਚਲਿਆ ਕਿ ਮ੍ਰਿਤਕ ਦਾ ਨਾਂ ਸਪਨਾ ਹੈ ਅਤੇ ਉਹ ਡਾਂਸਰ ਸੀ। ਪੁਲਿਸ ਨੇ ਉਸ ਦੀ ਸਾਥੀ ਡਾਂਸਰ ਪੂਨਮ ਨੂੰ ਜਦ ਹਿਰਾਸਤ ਵਿਚ ਲਿਆ ਤਾਂ ਪੂਰੇ ਮਾਮਲੇ ਤੋਂ ਪਰਦਾ ਉਠ ਗਿਆ।
ਪੂਨਮ ਨੇ ਦੱਸਿਆ ਕਿ ਉਹ ਸਪਨਾ ਦੇ ਨਾਲ ਡਾਂਸ ਕਰਦੀ ਸੀ। ਇਸ ਕੰਮ ਵਿਚ ਸੁਖਵਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਉਨ੍ਹਾਂ ਦੇ ਨਾਲ ਸਨ। ਜੋ ਵੀ ਕਮਾਈ ਹੁੰਦੀ ਉਹ ਅਪਣੇ ਸਾਥੀ ਦੋਵੇਂ ਨੌਜਵਾਨਾਂ ਦੇ ਨਾਲ ਵੰਡ ਲੈਂਦੀ ਸੀ ਅਤੇ ਸਪਨਾ ਨੂੰ ਕੁਝ ਵੀ ਨਹੀਂ ਦਿੰਦੇ ਸੀ। ਇਸ ਦੇ ਵਿਰੋਧ ਵਿਚ ਸਪਨਾ ਨੇ ਕੰਮ ਛੱਡ ਦਿੱਤਾ।
ਮੁਲਜ਼ਮਾਂ ਨੇ ਦੱਸਿਆ ਕਿ 15 ਅਪ੍ਰੈਲ ਸੋਮਵਾਰ ਨੂੰ ਉਨ੍ਹਾਂ ਨੇ ਸਪਨਾ ਨੂੰ ਸਾਜਿਸ਼ ਦੇ ਤਹਿਤ ਬਠਿੰਡਾ ਸਥਿਤ ਸਿਰਸਾ ਰੇਲਵੇ ਫਾਟਕ ਦੇ ਕੋਲ ਬੁਲਾਇਆ ਅਤੇ ਉਸ ਨੂੰ ਸ਼ਰਾਬ ਪਿਲਾਉਣ ਤੋਂ ਬਾਅਦ ਰੇਲ ਟਰੈਕ 'ਤੇ ਲੈ ਜਾ ਕੇ ਤੇਜ਼ਧਾਰ ਹਥਿਆਰ ਨਾਲ ਉਸ ਦਾ ਸਿਰ ਧੜ ਨਾਲੋਂ ਅਲੱਗ ਕਰ ਦਿੱਤਾ।  ਪੁਲਿਸ ਨੇ ਵਾਰਦਾਤ  ਵਿਚ ਇਸਤੇਮਾਲ ਕੀਤਾ ਗਿਆ ਤੇਜ਼ਧਾਰ ਹਥਿਆਰ ਵੀ ਬਰਾਮਦ ਕਰ ਲਿਆ ਗਿਆ ਹੈ। 

ਹੋਰ ਖਬਰਾਂ »

ਹਮਦਰਦ ਟੀ.ਵੀ.