ਜੈਤੋ, 19 ਅਪ੍ਰੈਲ, (ਹ.ਬ.) : ਪੁਲਿਸ ਨੇ ਜਾਅਲੀ ਪਾਸਪੋਰਟ ਦੇ ਆਧਾਰ 'ਤੇ ਲੜਕੀਆਂ ਨੂੰ ਵਿਦੇਸ਼ੀ ਦੱਸ ਕੇ ਵਿਆਹ ਕਰਾਉਣ ਦੇ ਨਾਂ 'ਤੇ ਠੱਗੀ ਮਾਮਲੇ ਵਿਚ ਲੋੜੀਂਦੇ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ। ਮੁਲਜ਼ਮ ਪਿੰਡ ਗੋਲੇਵਾਲਾ ਨਿਵਾਸੀ ਮਾਸਟਰ  ਪਰਮਪਾਲ ਸਿੰਘ ਉਰਫ ਕੁਲਵਿੰਦਰ ਸਿੰਘ ਕਿੰਦਾ ਦੇ ਖ਼ਿਲਾਫ਼ 23 ਮਾਰਚ ਨੂੰ ਇੱਕ ਸ਼ਿਕਾਇਤ ਦੇ ਆਧਾਰ 'ਤੇ ਥਾਣਾ ਜੈਤੋ ਵਿਚ ਕੇਸ ਦਰਜ ਹੋਇਆ। ਇਸ ਮਾਮਲੇ ਦੀ ਮੁੱਖ ਮੁਲਜ਼ਮ ਮਹਿਲਾ ਨਰਿੰਦਰ ਪੂਰੇਵਾਲ ਨੂੰ ਪੁਲਿਸ ਨੇ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ। ਇਨ੍ਹਾਂ 'ਤੇ ਦੋਸ਼ ਸੀ ਕਿ ਇਹ ਲੋਕ ਭਾਰਤੀ ਲੜਕੀਆਂ ਨੂੰ ਵਿਦੇਸ਼ੀ ਦੱਸ ਕੇ ਉਨ੍ਹਾਂ ਦਾ ਵਿਆਹ ਵੱਡੇ ਘਰਾਣਿਆਂ ਵਿਚ ਕਰਵਾ ਦਿੰਦੇ ਸਨ ਅਤੇ ਬਾਅਦ ਵਿਚ ਲੱਖਾਂ ਰੁਪਏ ਠੱਗ ਕੇ ਫਰਾਰ ਹੋ ਜਾਂਦੇ ਸੀ। ਫਰੀਦਕੋਟ ਜ਼ਿਲ੍ਹੇ ਵਿਚ ਵੀ ਦੋ ਪਰਿਵਾਰਾਂ ਤੋਂ ਕਰੀਬ 90 ਲੱਖ ਦੀ ਠੱਗੀ ਕੀਤੀ ਗਈ ਸੀ। 

ਹੋਰ ਖਬਰਾਂ »

ਹਮਦਰਦ ਟੀ.ਵੀ.