ਜਲੰਧਰ, 19 ਅਪ੍ਰੈਲ, (ਹ.ਬ.) : ਥਾਣਾ ਤਿੰਨ ਦੀ ਪੁਲਿਸ ਨੇ ਖਾਕੀ ਦੀ ਆੜ ਵਿਚ ਕੈਨੇਡਾ ਭੇਜਣ ਦੇ ਨਾਂ 'ਤੇ ਦੋ ਲੋਕਾਂ ਕੋਲੋਂ 20 ਲੱਖ ਰੁਪਏ ਠੱਗਣ ਦੇ ਦੋਸ਼ ਵਿਚ ਪੁਲਿਸ ਕਾਂਸਟੇਬਲ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਭੋਗਪੁਰ ਦੇ ਪਿੰਡ ਨੰਗਲ ਖੁਰਦ ਨਿਵਾਸੀ 28 ਸਾਲਾ ਬਿਕਰਮਪਾਲ ਸਿੰਘ ਪੁੱਤਰ ਧਰਮਪਾਲ ਸਿੰਘ ਦੇ ਰੂਪ ਵਿਚ ਹੋਈ। ਬਿਕਰਮਪਾਲ ਸਿੰਘ ਮੌਜੂਦਾ ਸਮੇਂ ਵਿਚ ਪੀਏਪੀ ਵਿਚ 27 ਬਟਾਲੀਅਨ ਵਿਚ ਤੈਨਾਤ ਸੀ। ਉਸ ਨੂੰ ਬੁਧਵਾਰ ਸ਼ਾਮ ਨੂੰ ਸਿਟੀ ਰੇਲਵੇ ਸਟੇਸ਼ਨ ਦੇ ਕੋਲ ਤੋਂ ਸਵਿਫਟ ਕਾਰ ਤੋਂ ਕਾਬੂ ਕੀਤਾ ਗਿਆ। ਪੁਲਿਸ ਨੇ ਉਸ ਕੋਲੋਂ 16 ਪਾਸਪੋਰਟ ਤੇ ਦਸ ਹਜ਼ਾਰ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ।
ਪ੍ਰੈਸ ਕਾਨਫਰੰਸ ਵਿਚ ਡੀਸੀਪੀ ਇਨਵੈਸਟੀਗੇਸ਼ਨ ਗੁਰਮੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਬਿਕਰਮਪਾਲ ਸਿੰਘ ਸਟੇਟ ਲੈਵਲ 'ਤੇ ਫੁਟਬਾਲ ਖੇਡ ਚੁੱਕਾ ਹੈ। 2017 ਵਿਚ ਸਪੋਰਟਸ ਕੋਟੇ ਤੋਂ ਪੰਜਾਬ ਪੁਲਿਸ ਵਿਚ ਬਤੌਰ ਕਾਂਸਟੇਬਲ ਭਰਤੀ ਹੋਇਆ ਸੀ। ਮਾਮਲੇ ਦੀ ਜਾਂਚ ਕਰਦੇ ਹੋਏ ਮੁਲਜ਼ਮ ਦੇ ਜਾਲ ਵਿਚ ਫਸੇ ਦੋ ਲੋਕਾਂ ਨਾਲ ਸੰਪਰਕ ਕੀਤਾ। ਮੁਲਜ਼ਮ ਨੇ ਪਟਿਆਲਾ ਦੀ ਬਾਜਵਾ ਕਲੌਨੀ Îਨਿਵਾਸੀ ਲੋਹਾ ਕਾਰੋਬਾਰੀ ਮਨਿੰਦਰ ਸਿੰਘ ਸਣੇ ਉਨ੍ਹਾਂ ਦੀ ਪਤਨੀ, ਬੇਟੀ ਅਤੇ ਉਨ੍ਹਾਂ ਦੇ ਇੱਕ ਹੋਰ ਰਿਸ਼ਤੇਦਾਰ ਨੂੰ ਕੈਨੇਡਾ ਭੇਜਣ ਦੇ ਨਾਂ 'ਤੇ ਕਿਸਤਾਂ ਵਿਚ ਸਾਢੇ  ਚਾਰ ਲੱਖ ਰੁਪਏ ਠੱਗੇ । ਜਲੰਧਰ ਦੇ ਗੁਰੂ ਨਾਨਕਪੁਰਾ, ਚੌਗਿਟੀ Îਨਿਵਾਸੀ ਟੈਕਸੀ ਚਾਲਕ ਪ੍ਰਭਜੀਤ ਸਿੰਘ ਦੁਆਰਾ ਪੁਲਿਸ ਨੂੰ ਦਿੱਤੇ ਬਿਆਨ ਮੁਤਾਬਕ ਮੁਲਜ਼ਮ ਨੇ ਕੈਨੇਡਾ ਭੇਜਣ ਦੇ ਨਾਂ 'ਤੇ 15 ਲੱਖ ਦੇ ਕਰੀਬ ਨਕਦੀ ਠੱਗੀ।  16 ਪਾਸਪੋਰਟਾਂ ਵਿਚੋਂ 4 ਪਟਿਆਲਾ ਦੇ ਲੋਹਾ ਕਾਰੋਬਾਰੀ ਦੇ ਪਰਿਵਾਰ ਦੇ ਹਨ, ਜਦ ਕਿ ਇੱਕ ਪਾਸਪੋਰਟ ਸਥਾਨਕ ਗੁਰੂ ਨਾਨਕਪੁਰਾ ਦੇ ਰਹਿਣ ਵਾਲੇ ਟੈਕਸੀ ਚਾਲਕ ਦਾ ਹੈ। 
 

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.