ਗੁਰਦਾਸਪੁਰ, 19 ਅਪ੍ਰੈਲ, (ਹ.ਬ.) : ਗੁਰਦਾਸਪੁਰ ਵਿਚ ਬੀਤੇ ਦਿਨ ਸਵੇਰੇ ਦੋ ਭਰਾਵਾਂ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਇੱਕ ਅਣਪਛਾਤੀ ਗੱਡੀ ਵਲੋਂ ਬਾਈਕ ਨੂੰ ਟੱਕਰ ਮਾਰ ਦਿੱਤੇ ਜਾਣ ਦੇ ਤੁਰੰਤ ਬਾਅਦ ਇਨ੍ਹਾਂ ਦੋਵਾਂ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। ਦੂਜੇ ਪਾਸੇ ਮੌਤ ਤੋਂ ਬੇਖ਼ਬਰ  ਉਨ੍ਹਾਂ ਦੀ ਮਾਂ 7 ਘੰਟੇ ਤੱਕ ਹਸਪਤਾਲ ਵਿਚ ਭਰਤੀ ਦੋਵੇਂ ਪੁੱਤਰਾਂ ਨੂੰ ਲੱਭਦੀ ਰਹੀ। ਦਰਅਸਲ ਉਸ ਨੂੰ ਦੱਸਿਆ ਗਿਆ ਸੀ ਕਿ ਉਸ ਦੇ ਦੋਵੇਂ ਪੁੱਤਰ ਜ਼ਖਮੀ ਹੋਣ ਤੋਂ ਬਾਅਦ ਹਸਪਤਾਲ ਭਰਤੀ ਕਰਾਇਆ ਗਿਆ ਹੈ।
ਮਾਰੇ ਗਏ ਦੋਵੇਂ ਨੌਜਵਾਨਾਂ ਦੀ ਪਛਾਣ ਬਟਾਲਾ ਦੇ ਸਿੰਬਲ ਚੌਕ ਇਲਾਕੇ ਦੇ ਰਹਿਣ ਵਾਲੇ ਪੁਸ਼ਪਿੰਦਰ ਪੁੱਤਰ ਰਛਪਾਲ ਸਿੰਘ ਅਤੇ ਉਸ ਦੇ ਭਰਾ ਪਰਮਿੰਦਰ ਦੇ ਰੂਪ ਵਿਚ ਹੋਈ। ਰਛਪਾਲ ਸਿੰਘ ਪੰਜਾਬ ਪੁਲਿਸ ਵਿਚ ਫਿਲੌਰ ਵਿਚ ਸਬ ਇੰਸਪੈਕਟਰ ਦਾ ਕੋਰਸ ਕਰ ਰਿਹਾ ਹੈ,  ਉਸ ਦੇ ਦੋਵੇਂ ਬੇਟੇ ਦੋ ਦੋ ਸਾਲ ਦੁਬਈ ਵਿਚ ਰਹਿਣ ਤੋਂ ਬਾਅਦ ਛੇ ਮਹੀਨੇ ਪਹਿਲਾਂ ਹੀ ਭਾਰਤ ਵਾਪਸ ਪਰਤੇ ਸੀ। ਹੁਣ ਦੋਵੇਂ ਦੀ ਕਿਸੇ ਹੋਰ ਦੇਸ਼ ਜਾਣ ਦੀ ਤਮੰਨਾ ਸੀ, ਜਿਸ ਦੇ ਲਈ ਪਿਤਾ ਨੇ ਪੈਸੇ Îਇਕੱਠੇ ਕੀਤੇ ਹੋਏ ਸੀ।
ਪੁਸ਼ਪਿੰਦਰ ਤੇ ਪਰਮਿੰਦਰ ਮੋਟਰ ਸਾਈਕਲ 'ਤੇ ਬਟਾਲਾ ਤੋਂ ਗੁਰਦਾਸਪੁਰ ਦੇ ਲਈ Îਨਿਕਲੇ ਸੀ। ਕਰੀਬ ਦਸ ਵਜੇ ਕੋਠੇ ਘਰਾਲਾ ਬਾਈਪਾਸ 'ਤੇ ਕਿਸੇ ਗੱਡੀ ਨੇ ਉਨ੍ਹਾਂ ਅਪਣੀ ਚਪੇਟ ਵਿਚ ਲੈ ਲਿਆ। ਹਾਦਸੇ ਤੋਂ ਬਾਅਦ ਦੋਵਾਂ ਦੀ ਮੌਤ ਹੋ ਗਈ।  ਪੁਲਿਸ ਨੇ ਪੋਸਟਮਾਰਟਮ ਲਈ ਲਾਸ਼ਾਂ ਨੂੰ ਸਿਵਲ ਹਸਪਤਾਲ ਭੇਜ ਦਿੱਤਾ। 

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.