ਚੰਡੀਗੜ੍ਹ, 19 ਅਪ੍ਰੈਲ, (ਹ.ਬ.) : ਪੰਜਾਬ ਦੀ ਚਾਰ ਰਿਜ਼ਰਵ ਸੀਟਾਂ 'ਤੇ ਟਿਕਟ ਨਾ ਮਿਲਣ ਕਾਰਨ ਨਾਰਾਜ਼ ਵਾਲਮੀਕਿ ਭਾਈਚਾਰੇ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਬੋਰਡ, ਨਿਗਮਾਂ ਦੀ ਚੇਅਰਮੈਨੀ ਦਾ ਭਰੋਸਾ ਦਿਵਾ ਕੇ ਮਨਾ ਤਾਂ ਲਿਆ ਹੈ ਲੇਕਿਨ ਇਸ ਨਾਲ ਮੁੱਖ ਮੰਤਰੀ ਦੇ ਲਈ ਮੁਸ਼ਕਲਾਂ ਖੜ੍ਹੀ ਹੋ ਗਈਆਂ ਹਨ। ਸੂਬੇ ਦੀ ਹੋਰ ਸੀਟਾਂ 'ਤੇ ਟਿਕਟ ਨਾ ਮਿਲਣ ਕਾਰਨ ਨਾਰਾਜ਼ ਅਤੇ ਬਗਾਵਤ 'ਤੇ ਉਤਰੇ ਨੇਤਾਵਾਂ ਵਿਚ ਇਹ ਆਸ ਜਗਣ ਲੱਗੀ ਹੈ ਕਿ ਉਨ੍ਹਾਂ ਦੇ ਵਿਰੋਧ ਨੂੰ ਦੇਖਦੇ ਹੋਏ ਕੈਪਟਨ ਉਨ੍ਹਾਂ  ਵੀ ਅਪਣੀ ਸਰਕਾਰ ਵਿਚ ਕੋਈ ਉਚਾ ਅਹੁਦਾ ਜਾਂ ਕਿਸੇ ਬੋਰਡ, ਨਿਗਮ ਦੀ ਚੇਅਰਮੈਨੀ  ਆਫਰ ਕਰ ਸਕਦੇ ਹਨ। ਪੰਜਾਬ ਕਾਂਗਰਸ ਦੁਆਰਾ ਜਲੰਧਰ, ਹੁਸ਼ਿਆਰਪੁਰ ਅਤੇ ਫਤਹਿਗੜ੍ਹ ਸਾਹਿਬ ਅਤੇ ਫਰੀਦਕੋਟ ਸੰਸਦੀ ਸੀਟਾਂ 'ਤੇ ਰਾਖਵੇਂ ਵਰਗ ਦੇ ਨੇਤਾਵਾਂ ਨੂੰ ਟਿਕਟ ਨਾ ਦੇਣ ਤੋਂ ਬਾਅਦ ਸੂਬੇ ਦੇ ਵਾਲਮੀਕਿ ਸੰਗਠਨ ਕਾਂਗਰਸ ਦੇ ਖ਼ਿਲਾਫ਼ ਉਠ ਖੜ੍ਹੇ ਹੋਏ ਸੀ।  ਇਨ੍ਹਾਂ ਸੰਗਠਨਾਂ ਨੇ ਇਤਰਾਜ਼ ਜਤਾਇਆ ਸੀ ਕਿ ਰਿਜ਼ਰਵ ਸੀਟਾਂ 'ਤੇ ਪਾਰਟੀ ਨੇ ਰਵਿਦਾਸ ਭਾਈਚਾਰੇ ਦੇ ਨੇਤਾਵਾਂ ਨੂੰ ਤਾਂ Îਟਿਕਟ ਦਿੱਤੇ ਲੇਕਿਨ ਵਾਲਮੀਕਿ ਭਾਈਚਾਰੇ ਤੋਂ ਕਿਸੇ ਨੇਤਾ ਨੂੰ ਤਰਜੀਹ ਨਹੀਂ ਦਿੱਤੀ ਗਈ। ਕੈਪਟਨ ਨੂੰ ਖੁਦ ਅੱਗੇ ਆਉਣਾ ਪਿਆ ਅਤੇ ਉਨ੍ਹਾਂ ਨੇ ਵਾਲਮੀਕਿ ਭਾਈਚਾਰੇ ਦੀ ਇਸ ਮੰਗ ਨੂੰ ਮੰਨ ਲਿਆ। ਹੁਣ ਮਾਮਲਾ ਬਾਕੀ ਸੀਟਾਂ 'ਤੇ ਅਸੰਤੁਸ਼ਟਾਂ ਨੂੰ ਮਨਾਉਣ ਦਾ ਹੈ। ਕੈਪਟਨ ਨੇ ਵਾਲਮੀਕਿ  ਭਾਈਚਾਰੇ ਲਈ ਜੋ ਤਰੀਕਾ ਅਪਣਾਇਆ , ਮੰਨਿਆ ਜਾ ਰਿਹਾ ਕਿ ਅਜਿਹਾ ਹੀ ਤਰੀਕਾ ਹੋਰ ਅਸੰਤੁਸ਼ਟਾਂ ਨੂੰ ਮਨਾਉਣ ਦੇ ਲਈ Îਇਸਤੇਮਾਲ ਹੋਵੇਗਾ।

ਹੋਰ ਖਬਰਾਂ »