ਮੁੰਬਈ, 19 ਅਪ੍ਰੈਲ, (ਹ.ਬ.) : ਹਰਿਆਣਵੀ ਗਾਇਕਾ ਤੇ ਡਾਂਸਰ ਸਪਨਾ ਚੌਧਰੀ, ਦਲੇਰ ਮਹਿੰਦੀ ਦੇ ਨਾਲ ਗਾਣਾ ਗਾਉਣ ਜਾ ਰਹੀ ਹੈ। ਸਪਨਾ ਚੌਧਰੀ ਦਾ ਨਵਾਂ ਗਾਣਾ ਰਿਲੀਜ਼ ਹੋਣ ਵਾਲਾ ਹੈ। ਗਾਣੇ ਦੇ ਬੋਲ ਹਨ ਬਾਵਲੀ ਤਰੇੜ। ਇਸ ਗਾਣੇ ਨੂੰ ਉਹ ਦਲੇਰੀ ਮਹਿੰਦੀ ਦੇ ਨਾਲ ਗਾਉਂਦੀ ਹੋਈ ਨਜ਼ਰ ਆਵੇਗੀ। ਬਾਵਲੀ ਤਰੇੜ ਗਾਣੇ ਦਾ ਫਸਟ ਪੋਸਟਰ ਸਪਨਾ ਚੌਧਰੀ ਨੇ ਅਪਣੇ ਇੰਸਟਾਗਰਾਮ ਅਕਾਊਂਟ ਤੋਂ ਸ਼ੇਅਰ ਕੀਤਾ ਹੈ। ਪੋਸਟਰ ਵਿਚ ਦਲੇਰ ਮਹਿੰਦੀ ਦੇ ਨਾਲ ਸਪਨਾ ਚੌਧਰੀ ਨਜ਼ਰ ਆ ਰਹੀ ਹੈ। ਸਪਨਾ ਚੌਧਰੀ ਪੰਜਾਬੀ ਸੂਟ ਪਾਈ ਨਜ਼ਰ ਆ ਰਹੀ ਹੈ। ਗਾਣੇ ਦੇ ਬੋਲ ਦਲੇਰ ਮਹਿੰਦੀ ਅਤੇ ਕ੍ਰਿਸ਼ਣਾ ਭਾਰਦਵਾਜ਼ ਨੇ ਲਿਖੇ ਹਨ। ਹਾਲਾਂਕਿ ਇਹ ਗਾਣਾ ਕਦੋਂ ਰਿਲੀਜ਼ ਹੋਵੇਗਾ, ਇਸ ਦਾ ਖੁਲਾਸਾ ਅਜੇ ਤੱਕ ਨਹੀਂ ਹੋਇਆ। ਇਸ ਪੋਸਟਰ ਨੂੰ ਅਜੇ ਤੱਕ 36 ਹਜ਼ਾਰ ਲੋਕਾਂ ਨੇ ਲਾਈਕ ਕੀਤਾ ਹੈ। ਇਸ ਤੋਂ ਇਲਾਵਾ ਸਪਨਾ ਚੌਧਰੀ ਦੇ ਫੈਂਸ ਨੇ ਉਨ੍ਹਾਂ ਇੰਸਟਾਗਰਾਮ 'ਤੇ ਵਧਾਈਆਂ ਵੀ ਦਿੱਤੀਆਂ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.