ਪੁਲਿਸ ਨੇ ਬਜ਼ੁਰਗ ਦੀ ਭਾਲ ਲਈ ਮੰਗੀ ਲੋਕਾਂ ਦੀ ਮਦਦ

ਬਰੈਂਪਟਨ, 19 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਬਰੈਂਪਟਨ ਦੇ 73 ਸਾਲਾ ਬਜ਼ੁਰਗ ਤਰਸੇਮ ਲਾਲ ਬਾਂਗੜ ਬੁੱਧਵਾਰ ਤੋਂ ਲਾਪਤਾ ਹਨ ਅਤੇ ਪੁਲਿਸ ਨੇ ਉਨ•ਾਂ ਦੀ ਭਾਲ ਲਈ ਲੋਕਾਂ ਦੀ ਮਦਦ ਮੰਗੀ ਹੈ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਤਰਸੇਮ ਲਾਲ ਬਾਂਗੜ ਨੂੰ ਆਖ਼ਰੀ ਵਾਰ ਕੌਨੈਸਟੋਗਾ ਡਰਾਈਵ ਅਤੇ ਬੋਵੇਅਰਡ ਡਰਾਈਵ ਇਲਾਕੇ ਵਿਚ ਵੇਖਿਆ ਗਿਆ। ਤਰਸੇਮ ਲਾਲ ਦਾ ਸਰੀਰ ਦਰਮਿਆਨਾ ਅਤੇ ਵਾਲ ਸਫ਼ੈਦ ਹਨ। ਉਹ ਨਜ਼ਰ ਵਾਲੀ ਐਨਕ ਪਹਿਨਦੇ ਹਨ ਅਤੇ ਆਖ਼ਰੀ ਵਾਰ ਵੇਖੇ ਜਾਣ ਵੇਲੇ ਉਨ•ਾਂ ਨੇ ਗ੍ਰੇਅ ਅਤੇ ਬਲੈਕ ਜੈਕਟ, ਗ੍ਰੇਅ ਪੈਂਟ ਅਤੇ ਭੂਰੇ ਰੰਗ ਦੀ ਜੁੱਤੀ ਪਾਈ ਹੋਈ ਸੀ। ਪੁਲਿਸ ਨੇ ਕਿਹਾ ਕਿ ਤਰਸੇਮ ਲਾਲ ਦਾ ਪਰਵਾਰ ਉਨ•ਾਂ ਦੀ ਸੁੱਖ-ਸਾਂਦ ਪ੍ਰਤੀ ਬੇਹੱਦ ਚਿੰਤਤ ਹੈ ਅਤੇ ਜੇ ਕਿਸੇ ਕੋਲ ਉਨ•ਾਂ ਬਾਰੇ ਕੋਈ ਜਾਣਕਾਰੀ ਹੈ ਤਾਂ ਤੁਰਤ 22 ਡਵੀਜ਼ਨ ਦੇ ਅਫ਼ਸਰਾਂ ਨਾਲ 905-453-2121 ਐਕਸਟੈਨਸ਼ਨ 2233 'ਤੇ ਕਾਲ ਕੀਤੀ ਜਾਵੇ।

ਹੋਰ ਖਬਰਾਂ »

ਹਮਦਰਦ ਟੀ.ਵੀ.