ਹਾਈ ਕੋਰਟ ਨੇ 9 ਹੋਰਨਾਂ ਨੂੰ ਵੀ ਜੇਲ ਭੇਜਿਆ

ਇਲਾਹਾਬਾਦ, 19 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਇਲਾਹਾਬਾਦ ਹਾਈ ਕੋਰਟ ਨੇ ਹਮੀਰਪੁਰ ਤੋਂ ਭਾਜਪਾ ਦੇ ਵਿਧਾਇਕ ਅਸ਼ੋਕ ਸਿੰਘ ਚੰਦੇਲ ਨੂੰ ਪੰਜ ਜਣਿਆਂ ਦੇ ਕਤਲ ਦੇ 22 ਸਾਲ ਪੁਰਾਣੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਸ਼ੋਕ ਸਿੰਘ ਚੰਦੇਲ ਤੋਂ ਇਲਾਵਾ 9 ਹੋਰਨਾਂ ਨੂੰ ਵੀ ਦੋਸ਼ੀ ਕਰਾਰ ਦਿੰਦਿਆਂ ਉਮਰ ਪਰ ਲਈ ਜੇਲ ਭੇਜ ਦਿਤਾ ਗਿਆ। ਇਹ ਫ਼ੈਸਲਾ 1997 ਵਿਚ ਕੀਤੇ ਗਏ ਪੰਜ ਜਣਿਆਂ ਦੇ ਕਤਲ ਨਾਲ ਸਬੰਧਤ ਹੈ। ਦੱਸਿਆ ਜਾਂਦਾ ਹੈ ਕਿ ਅਸ਼ੋਕ ਚੰਦੇਲ ਅਤੇ ਭਾਜਪਾ ਦੇ ਇਕ ਹੋਰ ਆਗੂ ਰਾਜੀਵ ਸ਼ੁਕਲਾ ਦਰਮਿਆਨ ਪੁਰਾਣੀ ਰੰਜਿਸ਼ ਸੀ ਅਤੇ 26 ਜਨਵਰੀ 1997 ਨੂੰ ਹਮੀਰਪੁਰ ਬੱਸ ਅੱਡੇ ਨੇੜੇ ਰਾਜੀਵ ਸ਼ੁਕਲਾ ਦੇ ਵੱਡੇ ਭਰਾ ਰਾਜੇਸ਼ ਸ਼ੁਕਲਾ, ਰਾਕੇਸ਼ ਸ਼ੁਕਲਾ, ਭਤੀਜੇ ਗਣੇਸ਼ ਅਤੇ ਦੋ ਹੋਰਨਾਂ ਦੀ ਹੱਤਿਆ ਕਰ ਦਿਤੀ ਗਈ। ਹਮਲੇ ਦੌਰਾਨ ਰਾਜੀਵ, ਰਵੀਕਾਂਤ ਪਾਂਡੇ, ਚੰਦਨ ਅਤੇ ਹਰਦਿਆਲ ਜ਼ਖ਼ਮੀ ਹੋ ਗਏ ਸਨ। ਪੁਲਿਸ ਨੇ ਇਸ ਮਾਮਲੇ ਵਿਚ ਅਸ਼ੋਕ ਸਿੰਘ ਚੰਦੇਲ ਸਣੇ 10 ਜਣਿਆਂ ਨੂੰ ਨਾਮਜ਼ਦ ਕੀਤਾ ਸੀ ਜਿਸ ਦੇ ਸਿੱਟੇ ਵਜੋਂ ਕਈ ਸਾਲ ਜੇਲ ਵਿਚ ਰਹਿਣਾ ਪਿਆ ਪਰ ਹੇਠਲੀ ਅਦਾਲਤ ਨੇ ਅਸ਼ੋਕ ਸਿੰਘ ਨੂੰ ਬਰੀ ਕਰ ਦਿਤਾ। ਇਸ ਮਗਰੋਂ ਰਾਜੀਵ ਸ਼ੁਕਲਾ ਨੇ ਹਾਈਕੋਰਟ ਵਿਚ ਅਪੀਲ ਕੀਤੀ ਅਤੇ ਸ਼ੁੱਕਰਵਾਰ ਨੂੰ ਫ਼ੈਸਲਾ ਸੁਣਾਉਂਦਿਆਂ ਅਦਾਲਤ ਨੇ ਸਾਰੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿਤੀ।

ਹੋਰ ਖਬਰਾਂ »

ਹਮਦਰਦ ਟੀ.ਵੀ.