ਪੂਰੇ ਬਾਦਲ ਪਰਵਾਰ ਨੇ ਸਮਾਗਮ ਵਿਚ ਕੀਤੀ ਸ਼ਿਰਕਤ

ਸ੍ਰੀ ਮੁਕਤਸਰ ਸਾਹਿਬ, 19 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਬਾਦਲ ਪਿਉ-ਪੁਤਰਾਂ ਵਿਰੁੱਧ ਪੰਜ ਵਾਰ ਚੋਣ ਲੜ ਚੁੱਕੇ ਕਾਂਗਰਸ ਦੇ ਸਾਬਕਾ ਐਮ.ਪੀ. ਜਗਮੀਤ ਬਰਾੜ ਸ਼ੁੱਕਰਵਾਰ ਨੂੰ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਸਥਿਤ ਜਗਮੀਤ ਬਰਾੜ ਦੀ ਰਿਹਾਇਸ਼ 'ਤੇ ਇਕ ਸਮਾਗਮ ਦੌਰਾਨ ਉਨ•ਾਂ ਨੂੰ ਪਾਰਟੀ ਵਿਚ ਸ਼ਾਮਲ ਕੀਤਾ। ਪ੍ਰਕਾਸ਼ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਅਤੇ ਹਰਸਿਮਰਤ ਕੌਰ ਬਾਦਲ ਵੀ ਖ਼ਾਸ ਤੌਰ 'ਤੇ ਪੁੱਜੇ ਹੋਏ ਸਨ। ਅਕਾਲੀ ਦਲ ਵਿਚ ਸ਼ਮੂਲੀਅਤ ਦੌਰਾਨ ਜਗਮੀਤ ਸਿੰਘ ਬਰਾੜ ਕਾਫ਼ੀ ਖ਼ੁਸ਼ ਨਜ਼ਰ ਆਏ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ•ਾਂ ਦੇ ਸੁਨੇਹੇ ਜਨਤਕ ਕਰ ਕੇ ਖ਼ੁਸ਼ੀ ਨੂੰ ਫਿੱਕਾ ਕਰਨ ਦੀ ਕੋਸ਼ਿਸ਼ ਕੀਤੀ। ਕੈਪਟਨ ਅਮਰਿੰਦਰ ਸਿੰਘ ਮੁਤਾਬਕ ਜਗਮੀਤ ਸਿੰਘ ਬਰਾੜ ਕਾਂਗਰਸ ਵਿਚ ਸ਼ਾਮਲ ਹੋਣ ਲਈ ਲੇਲੜੀਆਂ ਕੱਢ ਰਹੇ ਸਨ ਅਤੇ ਦਾਲ ਗਲਦੀ ਨਾ ਵੇਖ ਬਾਦਲਾਂ ਦੇ ਪੈਰਾਂ ਵਿਚ ਡਿੱਗ ਗਏ। ਕੈਪਟਨ ਨੇ ਦੋਸ਼ ਲਾਇਆ ਕਿ ਜਗਮੀਤ ਸਿੰਘ ਬਰਾੜ ਕਿਸੇ ਵੀ ਚੰਗੇ-ਮੰਦੇ ਤਰੀਕੇ ਨਾਲ ਆਪਣਾ ਸਿਆਸੀ ਭਵਿੱਖ ਸੰਵਾਰਨਾ ਚਾਹੁੰਦੇ ਸਨ ਅਤੇ ਅਕਾਲੀ ਦਲ ਹੀ ਉਨ•ਾਂ ਨੂੰ ਆਖ਼ਰੀ ਰਾਹ ਨਜ਼ਰ ਆਇਆ। ਚੇਤੇ ਰਹੇ ਕਿ ਜਗਮੀਤ ਸਿੰਘ ਬਰਾੜ ਦੇ ਪਿਤਾ ਗੁਰਮੀਤ ਸਿੰਘ ਬਰਾੜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਰਹੇ ਜਿਨ•ਾਂ ਦਾ ਫ਼ਰੀਦਕੋਟ ਵਿਚ ਚੰਗਾ ਸਿਆਸੀ ਰਸੂਖ ਹੁੰਦਾ ਸੀ ਪਰ ਉਨ•ਾਂ ਦੀ ਮੌਤ ਮਗਰੋਂ ਬਾਦਲ ਅਤੇ ਬਰਾੜ ਪਰਵਾਰ ਵਿਚ ਤਰੇੜਾਂ ਪੈ ਗਈਆਂ। ਜਗਮੀਤ ਸਿੰਘ ਬਰਾੜ ਉਸ ਵੇਲੇ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਸਨ ਅਤੇ ਉਨ•ਾਂ ਨੇ ਆਪਣੇ ਪਿਤਾ ਦੀ ਮੌਤ ਲਈ ਪ੍ਰਕਾਸ਼ ਸਿੰਘ ਬਾਦਲ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਕਾਂਗਰਸ ਵਿਚ ਸ਼ਾਮਲ ਹੋ ਗਏ।  ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਹਮੇਸ਼ਾ ਨਿਜੀ ਤੌਰ 'ਤੇ ਬਰਾੜ ਦੇ ਨਿਸ਼ਾਨੇ 'ਤੇ ਰਹੇ। 1999 ਦੀਆਂ ਲੋਕ ਸਭਾ ਚੋਣਾਂ ਵਿਚ ਜਗਮੀਤ ਬਰਾੜ ਨੇ ਫ਼ਰੀਦਕੋਟ ਤੋਂ ਸੁਖਬੀਰ ਬਾਦਲ ਨੂੰ ਹਰਾਇਆ ਸੀ।

ਹੋਰ ਖਬਰਾਂ »