ਪੇਸ਼ਾਵਰ, 20 ਅਪ੍ਰੈਲ, (ਹ.ਬ.) : ਅਮਰੀਕੀ ਪੱਤਰਕਾਰ ਡੈਨੀਅਨ ਪਰਲ ਦੀ ਹੱਤਿਆ ਅਤੇ ਦੇਸ਼ ਵਿਚ ਕਈ ਦੂਜੀ ਅੱਤਵਾਦੀ ਸਰਗਰਮੀਆਂ ਵਿਚ ਸ਼ਾਮਲ 2 ਪਾਕਿਸਤਾਨੀ ਤਾਲਿਬਾਨੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੂੰ ਬੀਤੇ ਦਿਨ ਇਹ ਜਾਣਕਾਰੀ ਦਿੱਤੀ ਗਈ। ਖੈਬਰ ਪਖਤੂਨਖਵਾ ਦੇ ਮਨਸ਼ੇਰਾ ਜ਼ਿਲ੍ਹੇ ਦੇ ਅੱਤਵਾਦ ਰੋਕੂ ਵਿਭਾਗ ਨੇ ਕਿਹਾ ਕਿ ਉਹ ਤਹਿਰੀਕ ਏ ਤਾਲਿਬਾਨ ਪਾਕਿਸਤਾਨ ਦੇ ਸਭ ਤੋਂ ਖੂੰਖਾਰ ਅੱਤਵਾਦੀ ਹੈ। 
ਅਧਿਕਾਰੀਆਂ ਨੇ ਕਿਹਾ ਕਿ ਅਜੀਮ ਜਾਨ ਅਤੇ ਮੁਹੰਮਦ ਅਨਵਰ ਨੂੰ ਖੁਫ਼ੀਆ ਸੂਚਨਾ ਤੋਂ ਬਾਅਦ ਚਲਾਈ ਗਈ ਮੁਹਿੰਮ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ। 2002 ਵਿਚ ਅਮਰੀਕੀ ਪੱਤਰਕਾਰ ਪਰਲ ਨੂੰ ਅਗਵਾ ਕਰਨ ਅਤੇ ਹੱਤਿਆ ਵਿਚ ਸ਼ਾਮਲ ਸੀ। ਪਰਲ 'ਦ ਵਾਲ ਸਟਰੀਟ ਜਰਨਲ' ਦੱਖਣੀ ਏਸ਼ੀਆ ਮੁਖੀ ਸਨ ਅਤੇ ਪਾਕਿਸਤਾਨ ਵਿਚ ਅੱਤਵਾਦੀਆਂ ਨੇ ਉਨ੍ਹਾਂ ਅਗਵਾ ਕਰਕੇ ਸਿਰ ਕਲਮ ਕਰ ਦਿੱਤਾ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਅਜੀਮ ਟੀਟੀਪੀ ਨੂੰ ਆਤਮਘਾਤੀ ਹਮਲਾਵਰਾਂ ਦੀ ਸਪਲਾਈ ਕਰਦਾ ਹੈ। ਇਸ ਤੋਂ ਇਲਾਵਾ ਉਹ ਮੀਰਾਨਸ਼ਾਹ ਵਿਚ ਟੀਟੀਪੀ ਦੇ ਵਿੱਤੀ ਮਾਮਲਿਆਂ ਦਾ ਵੀ ਮੁਖੀ ਹੈ। ਉਹ ਫਰਾਂਸੀਸੀ ਦੂਤਘਰ ਦੇ ਕਰਮਚਾਰੀ 'ਤੇ ਅੱਤਵਾਦੀ ਹਮਲੇ ਵਿਚ ਵੀ ਸ਼ਾਮਲ ਸੀ। ਅਨਵਰ ਨੇ ਖੈਬਰ ਵਿਚ ਟਰੇਨਿੰਗ ਲਈ ਸੀ ਅਤੇ ਉਹ ਪੇਸ਼ਾਵਰ ਦੇ ਦੇਵੂ ਬਸ ਅੱਡੇ 'ਤੇ ਹੋਏ ਹਮਲੇ ਦਾ ਮੁੱਖ ਸਾਜ਼ਿਸ਼ਘਾੜਾ ਸੀ ਜਿਸ ਵਿਚ ਦੋ ਪੁਲਿਸ ਕਰਮੀਆਂ ਦੀ ਮੌਤ ਹੋਈ ਸੀ। 

ਹੋਰ ਖਬਰਾਂ »

ਹਮਦਰਦ ਟੀ.ਵੀ.