ਨਿਊਯਾਰਕ, 20 ਅਪ੍ਰੈਲ, (ਹ.ਬ.) : ਫਲੋਰਿਡਾ ਵਿਚ ਇੱਕ ਫੈਡਰਲ ਜੱਜ ਨੇ ਕਾਲ ਸੈਟਰ ਧੋਖਾਧੜੀ ਨਾਲ  ਜੁੜੇ ਇੱਕ ਮਾਮਲੇ ਵਿਚ ਇੱਕ ਭਾਰਤੀ ਨਾਗਰਿਕ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਹੈ। ਅਮਰੀਕੀ ਵਿਭਾਗ ਅਨੁਸਾਰ ਭਾਰਤ ਨਾਲ ਸਬੰਧਤ ਕਾਲ ਸੈਂਟਰ ਧੋਖਾਧੜੀ ਵਿਚ ਦੋਸ਼ੀ ਦੇ ਜੁੜੇ ਹੋਣ ਕਾਰਨ ਉਸ ਨੂੰ 8 ਸਾਲ 6 ਮਹੀਨੇ ਦੀ ਕੈਦ ਹੋਈ ਹੈ। ਵੀਰਵਾਰ ਨੂੰ ਸਜ਼ਾ ਸੁਣਾਉਣ ਦੌਰਾਨ ਜੱਜ ਵਰਜੀਨੀਆ ਕੋਵਿੰਗਟਨ ਨ ਹੇਮਲ ਕੁਮਾਰ ਸ਼ਾਹ ਨੂੰ 80 ਹਜ਼ਾਰ ਡਾਲਰ ਜੁਰਮਾਨਾ ਦੇਣ ਦਾ ਵੀ ਆਦੇਸ਼ ਦਿੱਤਾ ਹੈ। ਉਸ ਨੂੰ ਅਪਣੇ ਨਾਲ ਜੁੜੇ ਸਬੂਤ ਮਿਟਾਉਣ ਦਾ ਦੋਸ਼ੀ ਵੀ ਪਾਇਆ ਗਿਆ ਹੈ। ਇਸ ਤੋਂ ਪਹਿਲਾਂ ਹੇਮਲ ਨੇ ਜਨਵਰੀ ਵਿਚ ਅਪਣੇ ਦੋਸ਼ ਕਬੂਲ ਕੀਤੇ ਸਨ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਸ਼ਾਹ ਨੇ 2014-2016 ਵਿਚਾਲੇ ਅਮਰੀਕੀ ਕਰ ਅਧਿਕਾਰੀ ਬਣ ਕੇ ਕਈ ਅਮਰੀਕੀ Îਨਿਵਾਸੀਆਂ ਤੋਂ ਪੈਸਿਆਂ ਦੀ ਉਗਰਾਹੀ ਕੀਤੀ ਸੀ। ਦਸਤਾਵੇਜ਼ਾਂ ਅਨੁਸਾਰ ਉਸ ਨੇ ਭਾਰਤੀ ਕਾਲ ਸੈਂਟਰ ਜ਼ਰੀਏ ਅਮਰੀਕੀ ਨਿਵਾਸੀਆਂ ਨੂੰ ਯਕੀਨ ਦਿਵਾਇਆ ਸੀ ਕਿ ਉਨ੍ਹਾਂ ਦਾ ਕਰ ਬਕਾਇਆ ਹੈ ਤੇ ਜਲਦੀ ਪੈਸੇ ਨਾ ਦੇਣ 'ਤੇ ਉਨ੍ਹਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ। ਮਾਮਲੇ ਨਾਲ ਸਬੰਧਤ ਹੋਰ ਚਾਰ ਲੋਕਾਂ ਨੇ ਵੀ ਅਦਾਲਤ ਵਿਚ ਅਪਣਾ ਦੋਸ਼ ਕਬੂਲ ਕਰ ਲਿਆ। ਇਨ੍ਹਾਂ ਵਿਚੋਂ ਦੋ ਨੂੰ ਸਜ਼ਾ ਸੁਣਾਈ ਜਾ ਚੁੱਕੀ ਹੈ ਜਦ ਕਿ ਦੋ 'ਤੇ ਫ਼ੈਸਲਾ ਆਉਣਾ ਬਾਕੀ ਹੈ।
 

ਹੋਰ ਖਬਰਾਂ »

ਹਮਦਰਦ ਟੀ.ਵੀ.