ਪੁਣੇ ਵਿਚ ਹੋਈ ਗੱਲਬਾਤ, ਅੰਮ੍ਰਿਤਸਰ ਤੋ ਲੜ ਸਕਦੇ ਹਨ ਚੋਣ
ਚੰਡੀਗੜ੍ਹ, 20 ਅਪ੍ਰੈਲ, (ਹ.ਬ.) : ਅੰਮ੍ਰਿਤਸਰ ਲੋਕ ਸਭਾ ਸੀਟ ਕਿਸੇ ਦਿੱਗਜ ਉਮੀਦਵਾਰ ਨੂੰ ਉਤਾਰਨ ਦੇ ਮਕਸਦ ਨਾਲ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ, ਬਾਲੀਵੁਡ ਅਭਿਨੇਤਾ ਸਨੀ ਦਿਓਲ ਨੂੰ ਮਨਾਉਣ ਪੁੱਜੇ। ਪੁਣੇ ਵਿਚ ਹੋਈ ਬੈਠਕ ਦਾ ਨਤੀਜਾ ਕੀ ਨਿਕਲਿਆ, ਇਹ ਤਾਂ ਨਹੀਂ ਪਤਾ, ਲੇਕਿਨ ਇੰਨਾ ਸਾਫ ਹੈ ਕਿ ਅੰਮ੍ਰਿਤਸਰ ਦੇ ਲਈ ਭਾਜਪਾ ਅਤੇ ਸ਼ਾਹ ਕੋਈ ਵੀ ਕਸਰ ਬਾਕੀ ਨਹੀਂ ਰੱਖਣਾ ਚਾਹੁੰਦੇ।
ਅਮਰੋਹਾ ਦੇ ਭਾਜਪਾ ਨੇਤਾ ਤਰੁਣ ਰਾਠੀ ਨੇ ਅਪਣੀ ਫੇਸਬੁੱਕ ਵਾਲ 'ਤੇ ਇੱਕ ਫੋਟੋ ਪੋਸਟ ਕੀਤੀ। ਜਿਸ ਵਿਚ ਅਮਿਤ ਸ਼ਾਹ ਅਤੇ ਸੰਨੀ ਦਿਓਲ ਬੈਠੇ ਹਨ, ਨਾਲ ਹੀ ਰਾਠੀ ਵੀ ਨਜ਼ਰ ਆ ਰਹੇ ਹਨ। ਰਾਠੀ ਨੇ ਲਿਖਿਆ ਕਿ ਅੱਜ ਪੁਣੇ ਵਿਚ ਪ੍ਰਿਅ ਮਿੱਤਰ ਸੰਨੀ ਦਿਓਲ ਅਤੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਜੀ ਦੇ ਨਾਲ ਲੋਕ ਸਭਾ ਚੋਣ ਨੂੰ ਲੈ ਕੇ ਚਰਚਾ ਕੀਤੀ।  ਰਾਠੀ ਨੇ ਇਸ  ਫੋਟੋ ਦੇ ਬਾਰੇ ਵਿਚ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ। ਲੇਕਿਨ ਇੰਨਾ ਤੈਅ ਕਿ ਭਾਜਪਾ ਕਿਸੇ ਵੀ ਹਾਲਤ ਵਿਚ ਸੰਨੀ ਨੂੰ ਅੰਮ੍ਰਿਤਸਰ ਤੋਂ ਲੜਾਉਣ ਦੀ ਕੋਸ਼ਿਸ਼ ਵਿਚ ਹੈ। ਇਸ ਤੋਂ ਪਹਿਲਾਂ ਪਾਰਟੀ ਦੇ ਸੀਨੀਅਰ ਨੇਤਾਵਾਂ ਦੀ ਕਈ ਵਾਰ ਸੰਨੀ ਦਿਓਲ ਨਾਲ ਗੱਲਬਾਤ ਹੋ ਚੁੱਕੀ ਹੈ। ਲੇਕਿਨ ਉਹ ਫਿਲਹਾਲ ਸਿਆਸਤ ਵਿਚ ਆਉਣ ਲਈ ਤਿਆਰ ਨਹੀਂ ਹੈ। ਜਿਸ ਤੋਂ ਬਾਅਦ ਅਮਿਤ ਸ਼ਾਹ ਉਨ੍ਹਾਂ ਮਨਾਉਣ ਪੁੱਜੇ।  ਉਹ ਮੰਨ ਗਏ ਤਾਂ ਅੰਮ੍ਰਿਤਸਰ ਵਿਚ ਪਾਰਟੀ ਦੀ ਰਾਹ ਅਸਾਨ ਹੋਵੇਗੀ , ਨਹੀਂ ਤਾਂ ਉਮੀਦਵਾਰ ਲੱਭਣਾ ਚੁਣੌਤੀ ਹੋਵੇਗੀ।  ਸੂਬੇ ਵਿਚ ਕਿਸੇ ਵੀ ਨੇਤਾ ਨੂੰ ਫਿਲਹਾਲ ਮੀਟਿੰਗ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਹੈ।  ਭਾਜਪਾ ਨੇ ਤਿੰਨਾਂ ਸੀਟਾਂ 'ਤੇ ਉਮੀਦਵਾਰ ਨਾ ਐਲਾਨ ਕੀਤੇ ਹੋਣ ਪਰ ਪਾਰਟੀ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਤਿੰਨੋਂ ਹਲਕਿਆਂ ਵਿਚ ਚੋਣ ਦਫ਼ਤਰ ਖੋਲ੍ਹ ਦਿੱਤੇ ਗਏ ਹਨ। ਸਾਰਾ ਵਾਰ ਰੂਮ ਤੇ ਕਾਲ ਸੈਂਟਰ ਅੰਮ੍ਰਿਤਸਰ ਵਿਚ ਸ਼ਿਫਟ ਕਰ ਦਿੱਤਾ ਗਿਆ ਹੈ। 

ਹੋਰ ਖਬਰਾਂ »

ਹਮਦਰਦ ਟੀ.ਵੀ.