ਮਨੀਮਾਜਰਾ, 20 ਅਪ੍ਰੈਲ, (ਹ.ਬ.) : ਮੌਲੀਜਾਗਰਾਂ ਥਾਣਾ ਪੁਲਿਸ ਨੇ ਸੈਕਟਰ 27 ਵਿਚ ਇੱਕ ਐਨਆਰਆਈ ਦੇ ਘਰ ਤੋਂ ਐਪਲ ਦੇ ਦੋ ਮੋਬਾਈਲ ਫੋਨ ਅਤੇ ਔਡੀ ਕਾਰ ਦੀ ਚਾਬੀ ਚੋਰੀ ਕਰਨ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀ ਦੀ ਪਛਾਣ ਸੈਕਟਰ 26 ਸਥਿਤ ਬਾਪੂ ਧਾਮ Îਨਿਵਾਸੀ ਕੋਮਿਲਾ (19) ਦੇ ਰੂਪ ਵਿਚ ਹੋਈ ਹੈ। ਦੋਸ਼ੀ ਮੌਲੀਜਾਗਰਾਂ ਪੁਲਿਸ ਦੀ ਪਕੜ ਵਿਚ ਆਇਆ ਜਦ ਉਹ ਐਕÎਟਿਵਾ 'ਤੇ ਜਾਅਲੀ ਨੰਬਰ ਲਗਾ ਕੇ ਘੁੰਮ ਰਿਹਾ ਸੀ। ਪੁਲਿਸ ਨੇ ਦੋਸ਼ੀ ਨੂੰ  ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ। ਜਿੱਥੇ ਅਦਾਲਤ ਨੇ ਉਸ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ।  ਪੁਲਿਸ ਨੇ ਨਾਕੇ 'ਤੇ ਉਸ ਨੂੰ ਚੋਰੀ ਦੇ ਐਕÎÎਟਿਵਾ ਸਣੇ ਕਾਬੂ ਕੀਤਾ। ਪੁਲਿਸ ਪੁਛਗਿੱਛ ਵਿਚ ਉਸ ਨੇ ਕਬੂਲਿਆ ਕਿ ਸੈਕਟਰ 27 ਬੀ ਸਥਿਤ ਅਨੁਵੰਤ ਪਾਹਵਾ ਦੇ ਘਰ ਵਿਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੁਲਿਸ ਨੇ ਉਸ ਦੀ Îਨਿਸ਼ਾਨਦੇਹੀ 'ਤੇ ਚੋਰੀ ਦੇ ਉਹ ਦੋਵੇਂ ਐਪਲ ਫੋਨ ਵੀ ਬਰਾਮਦ ਕਰ ਲਏ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.