ਜਲੰਧਰ, 20 ਅਪ੍ਰੈਲ, (ਹ.ਬ.) : ਸਾਬਕਾ ਸਾਂਸਦ ਮਹਿੰਦਰ ਸਿੰਘ ਕੇਪੀ ਦਿੱਲੀ ਤੋ ਵਾਪਸ ਪਰਤ ਆਏ ਹਨ। ਉਨ੍ਹਾਂ ਨੇ ਐਤਵਾਰ ਨੂੰ ਸਮਰਥਕਾਂ ਦੀ ਮੀਟਿੰਗ ਬੁਲਾ ਲਈ ਹੈ। ਸਾਰਿਆਂ ਨੂੰ ਐਤਵਾਰ ਸਵੇਰੇ ਸਾਢੇ ਦਸ ਵਜੇ ਕੇਪੀ ਨੇ ਘਰ ਬੁਲਾਇਆ। ਮੋਬਾਈਲ 'ਤੇ ਭੇਜੇ ਗਏ ਮੈਸੇਜ ਵਿਚ ਲਿਖਿਆ ਕਿ ਸਾਥੀਆਂ ਨਾਲ ਵਿਚਾਰ ਚਰਚਾ ਕਰਕੇ ਹੀ ਅਗਲੀ ਰਣਨੀਤੀ ਤੈਅ ਕਰਾਂਗੇ। ਕੇਪੀ ਕਾਂਗਰਸ 'ਤੇ ਦਬਾਅ ਬਣਾਉਣ ਦਾ ਆਖਰੀ ਦਾਅ ਖੇਡਣ ਦੀ ਤਿਆਰੀ ਵਿਚ ਹਨ। ਕੇਪੀ ਐਤਵਾਰ ਨੂੰ ਆਜ਼ਾਦ ਉਮੀਦਵਾਰ ਦੇ ਰੂਪ ਵਿਚ ਚੋਣ ਲੜਨ ਦਾ ਐਲਾਨ ਕਰ ਸਕਦੇ ਹਨ। ਇਸ ਦੇ ਲਈ ਉਨ੍ਹਾਂ ਨੇ ਨਾਮਜ਼ਦਗੀ ਦੇ ਲਈ ਪੇਪਰ ਤਿਆਰ ਕਰਾਉਣੇ ਸ਼ੁਰੂ ਕਰ ਦਿੱਤੇ ਹਨ। ਭਾਜਪਾ ਨਾਲ ਗੱਲਬਾਤ ਹੋਣ ਦੇ ਬਾਵਜੂਦ ਕੇਪੀ ਕਾਂਗਰਸ ਵਿਚ ਬਣੇ ਰਹਿਣ ਦੀ ਹੀ ਪਹਿਲ ਦੇ ਰਹੇ ਹਨ। ਇਸ ਦਾ ਮੁੱਖ ਕਾਰਨ ਭਾਜਪਾ ਤੋਂ ਹੁਸ਼ਿਆਰਪੁਰ ਵਿਚ ਟਿਕਟ ਮਿਲਣ ਦੀ ਉਮੀਦ ਘੱਟ ਹੈ। ਕੇਪੀ ਦੀ ਕੋਸ਼ਿਸ਼ ਹੈ ਕਿ ਕਾਂਗਰਸ 'ਤੇ ਹੀ ਦਬਾਅ ਬਣਾ ਕੇ ਅਪਣਾ ਕੰਮ ਕੱਢਿਆ ਜਾਵੇ ਤੇ ਬਿਹਤਰ ਹੋਵੇਗਾ ਕਿ ਉਹ ਚਾਰ ਦਿੱਲੀ ਵਿਚ ਰੁਕਣ ਤੋਂ ਬਾਅਦ ਜਲੰਧਰ ਵਾਪਸ ਪਰਤ ਆਏ ਸੀ। ਉਨ੍ਹਾ ਨੇ ਕਰੀਬੀਆਂ ਦੇ ਨਾਲ ਬੈਠਕ ਕਰਕੇ ਅਗਲੀ ਰਣਨੀਤੀ 'ਤੇ ਚਰਚਾ ਕੀਤੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.