ਨਵੀਂ ਦਿੱਲੀ, 20 ਅਪ੍ਰੈਲ, (ਹ.ਬ.) : ਬਾਲੀਵੁਡ ਅਦਾਕਾਰਾ ਸੁਰਵੀਨ ਚਾਵਲਾ ਦੇ ਘਰ ਕਿਲਕਾਰੀ ਗੂੰਜੀ ਹੈ, ਉਨ੍ਹਾਂ ਦੇ ਘਰ ਬੇਟੀ ਨੇ ਜਨਮ ਲਿਆ ਹੈ। ਉਨ੍ਹਾਂ ਨੇ ਅਪਣੀ ਬੇਟੀ ਦਾ ਨਾਂ ਈਵਾ ਰੱਖਿਆ ਹੈ। ਈਵਾ ਦਾ ਜਨਮ 15 ਅਪ੍ਰੈਲ ਨੂੰ ਹੋਇਆ ਸੀ। ਧੀ ਦੇ ਜਨਮ ਤੋਂ ਬਾਅਦ ਸੁਰਵੀਨ ਬੇਹੱਦ ਖੁਸ਼ ਹੈ। ਇੱਕ ਇੰਟਰਵਿਊ ਵਿਚ ਉਨ੍ਹਾਂ ਨੇ ਅਪਣੀ ਖੁਸ਼ੀ ਜ਼ਾਹਰ ਕੀਤੀ, ਸੁਰਵੀਨ ਨੇ ਇੰਸਟਾਗਰਾਮ 'ਤੇ ਧੀ ਦੀ ਫੋਟੋ ਵੀ ਸ਼ੇਅਰ ਕੀਤੀ ਹੈ। 
ਸੁਰਵੀਨ ਨੇ ਚਾਵਲਾ ਨੇ ਦੱਸਿਆ ਕਿ ਇਸ ਫੀਲਿੰਗ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੀ। ਇਸ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਸੁਰਵੀਨ ਚਾਲਵਾ ਅਕਸ਼ੈ ਠੱਕਰ ਨਾਲ ਜੁਲਾਈ 2015 ਵਿਚ ਵਿਆਹ ਬੰਧਨ ਵਿਚ ਬੱਝ ਗਈ ਸੀ। ਰਿਪੋਰਟ ਮੁਤਾਬਕ ਸੁਰਵੀਨ ਨੇ ਅਕਸ਼ੈ ਨਾਲ ਸੀਕਰੇਟ ਤਰੀਕੇ ਨਾਲ ਵਿਆਹ ਕੀਤਾ ਸੀ। ਦੋਵਾਂ ਦੀ ਮੁਲਾਕਾਤ 2013 ਵਿਚ ਇੱਕ ਕਾਮਨ ਫਰੈਂਡ ਜ਼ਰੀਏ ਹੋਈ। ਇਸ ਤੋਂ ਬਾਅਦ ਦੋਵਾਂ ਵਿਚ ਪਿਆਰ ਹੋ ਗਿਆ ਤੇ ਦੋਵਾਂ ਨੇ ਵਿਆਹ ਕਰ ਲਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.