ਫ਼ਤਿਹਗੜ ਸਾਹਿਬ, 21 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਫ਼ਤਿਹਗੜ ਸਾਹਿਬ ਜ਼ਿਲ੍ਹੇ  ਵਿਚ 9ਵੀਂ ਦੀ ਵਿਦਿਆਰਥਣ ਨਾਲ ਜਬਰ-ਜਨਾਹ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਰਹਿੰਦ ਦੀ ਪੁਲਿਸ ਨੂੰ ਕੀਤੀ ਸ਼ਿਕਾਇਤ ਵਿਚ ਕੁੜੀ ਦੀ ਮਾਤਾ ਨੇ ਕਿਹਾ ਕਿ ਉਹ ਅਤੇ ਉਸ ਦਾ ਪਤੀ ਕੰਮ 'ਤੇ ਗਏ ਹੋਏ ਸਨ ਅਤੇ ਉਨ•ਾਂ ਦੀ ਬੇਟੀ ਘਰ ਵਿਚ ਇਕੱਲੀ ਸੀ। ਸ਼ਿਕਾਇਤ ਵਿਚ ਦੋਸ਼ ਲਾਇਆ ਗਿਆ ਕਿ ਬੇਟੀ ਦੇ ਘਰ ਵਿਚ ਇਕੱਲੇ ਹੋਣ ਦਾ ਫ਼ਾਇਦਾ ਉਠਾ ਕੇ ਉਨ੍ਹਾਂ  ਦਾ ਗੁਆਂਢੀ ਰਾਹੁਲ ਘਰ ਵਿਚ ਜਬਰੀ ਦਾਖ਼ਲ ਹੋ ਗਿਆ ਅਤੇ ਜਬਰ-ਜਨਾਹ ਕੀਤਾ। ਰਾਹੁਲ ਨੇ ਧਮਕੀ ਵੀ ਦਿਤੀ ਕਿ ਜੇ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਸਾਰਿਆਂ ਨੂੰ ਜਾਨੋ ਮਾਰ ਦੇਵੇਗਾ। ਇਸ 'ਤੇ ਕੁੜੀ ਡਰ ਗਈ ਅਤੇ ਤਕਰੀਬਨ ਇਕ ਮਹੀਨੇ ਬਾਅਦ ਉਸ ਨੇ ਮਾਪਿਆਂ ਨੂੰ ਘਟਨਾ ਬਾਰੇ ਦੱਸਿਆ। ਪੁਲਿਸ ਨੇ ਮਾਤਾ ਦੇ ਬਿਆਨਾਂ ਦੇ ਆਧਾਰ 'ਤੇ ਰਾਹੁਲ ਵਿਰੁੱਧ ਮਾਮਲਾ ਦਰਜ ਕਰ ਲਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.