ਲਿਬਰਲ ਪਾਰਟੀ ਦੇ 12 ਸਾਲ ਤੋਂ ਚੱਲ ਰਹੇ ਰਾਜ ਦਾ ਅੰਤ

ਸ਼ਾਰਲੇਟਾਊਨ, 24 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਪ੍ਰਿੰਸ ਐਡਵਰਡ ਆਇਲੈਂਡ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਵਿਚ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਜੇਤੂ ਰਹੀ ਅਤੇ ਲਿਬਰਲ ਪਾਰਟੀ ਦੇ 12 ਸਾਲ ਦੇ ਰਾਜ ਦਾ ਅੰਤ ਹੋ ਗਿਆ। ਦੂਜੇ ਪਾਸੇ ਗਰੀਨ ਪਾਰਟੀ ਨੂੰ ਕੈਨੇਡਾ ਦੇ ਇਤਿਹਾਸ ਵਿਚ ਪਹਿਲੀ ਵਾਰ ਮੁੱਖ ਵਿਰੋਧੀ ਧਿਰ ਬਣਨ ਦਾ ਮਾਣ ਹਾਸਲ ਹੋਇਆ।  ਡੈਨਿਸ ਕਿੰਗ ਦੀ ਅਗਵਾਈ ਹੇਠ ਪ੍ਰੋਗਰੈਸਿਵ ਕੰਜ਼ਰਵੇਟਿਵ 12 ਸੀਟਾਂ ਜਿੱਤਣ ਵਿਚ ਸਫ਼ਲ ਰਹੀ ਜਦਕਿ ਪੂਰਨ ਬਹੁਮਤ ਲਈ 14 ਸੀਟਾਂ ਲੋੜੀਂਦੀਆਂ ਹਨ। ਗਰੀਨ ਪਾਰਟੀ ਨੂੰ 8 ਸੀਟਾਂ ਮਿਲੀਆਂ ਅਤੇ ਲਿਬਰਲ ਪਾਰਟੀ 6 ਸੀਟਾਂ 'ਤੇ ਸਿਮਟ ਗਈ। ਪਿਛਲੇ 50 ਸਾਲ ਦਾ ਇਤਿਹਾਸ ਦਰਸਾਉਂਦਾ ਹੈ ਕਿ ਲਿਬਰਲ ਪਾਰਟੀ ਲਗਾਤਾਰ ਤਿੰਨ ਵਿਧਾਨ ਸਭਾ ਚੋਣਾਂ ਵਿਚ ਜੇਤੂ ਰਹੀ ਤਾਂ ਅਗਲੀਆਂ ਤਿੰਨ ਵਿਧਾਨ ਸਭਾ ਚੋਣਾਂ ਵਿਚ ਪੀ.ਸੀ. ਪਾਰਟੀ ਦਾ ਦਬਦਬਾ ਰਿਹਾ। ਸ਼ਾਰਲੇਟਾਊਨ ਦੇ ਇਕ ਹੋਟਲ ਵਿਚ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਡੈਨਿਸ ਕਿੰਗ ਨੇ ਕਿਹਾ, ''ਸਿਆਸਤ ਦੇ ਨਵੇਂ ਯੁਗ ਵਿਚ ਤੁਹਾਡਾ ਸਵਾਗਤ ਹੈ। ਮੈਂ ਜ਼ਰੂਰਤ ਤੋਂ ਜ਼ਿਆਦਾ ਖ਼ੁਸ਼ੀ ਮਹਿਸੂਸ ਕਰ ਰਿਹਾਂ ਜਿਸ ਲਈ ਮੁਆਫ਼ੀ ਚਾਹੁੰਦਾ ਹਾਂ।'' ਡੈਨਿਸ ਕਿੰਗ ਦਾ ਸਿਆਸਤ ਵਿਚ ਲੰਮਾ ਤਜਰਬਾ ਹੈ ਅਤੇ ਉਹ ਪ੍ਰੀਮੀਅਰ ਪੈਟ ਬਿਨ ਦੇ ਦਫ਼ਤਰ ਵਿਚ ਸਿਆਸੀ ਟਿੱਪਣੀਕਾਰ ਤੇ ਤਾਲਮੇਲ ਡਾਇਰੈਕਟਰ ਰਹਿ ਚੁੱਕੇ ਹਨ। ਉਧਰ ਲਿਬਰਲ ਆਗੂ ਵੇਡ ਮੈਕਲੌਕਲਨ ਆਪਣੀ ਸੀਟ ਹਾਰ ਗਏ ਅਤੇ ਪਾਰਟੀ ਸਿਰਫ਼ 6 ਸੀਟਾਂ ਤੱਕ ਸੀਮਤ ਹੋ ਕੇ ਰਹਿ ਗਈ। 

ਹੋਰ ਖਬਰਾਂ »

ਹਮਦਰਦ ਟੀ.ਵੀ.